ਬੁਢਲਾਡਾ, 29 ਜੁਲਾਈ (ਸਵਰਨ ਸਿੰਘ ਰਾਹੀ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿੰਡ ਕੁਲਾਣਾ ਵਿਖੇ ਸਰਕਲ ਦੇ ਪਿੰਡਾਂ ਦੀ ਮੀਟਿੰਗ ਸਰਕਲ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਦੀ ਅਗਵਾਈ ਹੇਠ ਕੀਤੀ ਗਈ। ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੀਰੋਕੇ, ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ, ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਜਸਪਾਲ ਸਿੰਘ ਗੁੜੱਦੀ, ਇਸਤਰੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਨੇ ਕਿਹਾ ਕਿ ਪੰਜਾਬ ਦਾ ਚੌਤਰਫਾ ਵਿਕਾਸ ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਇਆ ਹੈ, ਜਿਸ ਸਦਕਾ ਬਿਜਲੀ ਦੀ ਪੈਦਾਵਾਰ ਲਈ ਨਵੇਂ ਥਰਮਲ ਪਲਾਂਟ ਲਗਾਉਣ, ਸਮੁੱਚੇ ਰਾਜ ਅੰਦਰ ਸੜਕਾਂ ਦਾ ਜਾਲ, ਓਵਰ ਬਰਿੱਜ , ਸੇਵਾ ਤੇ ਸੁਵਿਧਾ ਕੇਂਦਰ ਅਤੇ ਵੱਖ ਵੱਖ ਸਰਕਾਰੀ ਅਦਾਰਿਆਂ ਲਈ ਨਵੀਆਂ ਇਮਾਰਤਾਂ ਬਣਵਾਈਆਂ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਜੀਤ ਕੌਰ ਕੁਲਾਣਾ, ਜਸਵੀਰ ਸਿੰਘ ਜੱਸੀ, ਅਮਰਜੀਤ ਕੌਰ, ਭਲਿੰਦਰ ਸਿੰਘ ਦਾਤੇਵਾਸ, ਰਣਧੀਰ ਸਿੰਘ ਰਾਜਾ ਸਰਪੰਚ ਮੰਡੇਰਨੇ, ਛਿੰਦਰਪਾਲ ਸਿੰਘ ਛਿੰਦੀ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਜੇਠੂ ਸਿੰਘ ਆਦਿ ਹਾਜ਼ਰ ਸਨ।