02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਲੀਗਲ ਏਡ ਡਿਫੈਂਸ ਸਿਸਟਮ ਖ਼ਿਲਾਫ਼ ਵਕੀਲਾਂ ਦੀ ਭੁੱਖ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 31-07-2026
ਮਾਨਸਾ, 30 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ‘ਚ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਬਾਰ ਐਸੋਸੀਏਸ਼ਨ ਮਾਨਸਾ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਹੈ। ਬਾਰ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਐਲ. ਏ. ਡੀ. ਸੀ. ਪਾਲਸੀ ‘ਚ ਬਹੁਤ ਜ਼ਿਆਦਾ ਖ਼ਾਮੀਆਂ ਹਨ ਅਤੇ ਇਹ ਨੀਤੀ ਵਕੀਲਾਂ ਤੇ ਆਮ ਲੋਕਾਂ ਦੇ ਸੰਵਿਧਾਨਕ ਹਿਤਾਂ ਦੀ ਪੂਰਤੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪਾਲਸੀ ਨੂੰ ਰੱਦ ਕਰਵਾਉਣ ਤੱਕ ਹੜਤਾਲ ਜਾਰੀ ਰਹੇਗੀ। ਅੱਜ ਭੁੱਖ ਹੜਤਾਲ ‘ਤੇ ਲਲਿਤ ਅਰੋੜਾ, ਰੋਹਿਤ ਮਿੱਤਲ, ਕਾਕਾ ਸਿੰਘ ਮਠਾੜੂ, ਹਰਪ੍ਰੀਤ ਸਿੰਘ, ਨਰਿੰਦਰ ਕੌਰ, ਰਣਦੀਪ ਸ਼ਰਮਾ, ਪਰਮਿੰਦਰ ਸਰਾ, ਮੱਖਣ ਜਿੰਦਲ, ਨਵਦੀਪ ਸ਼ਰਮਾ, ਸੁਖਜੀਤ ਸਿੰਘ ਸੇਖੋਂ, ਅਜੀਤ ਮਨਿੰਦਰ ਸਿੰਘ, ਰਣਜੀਤ ਸਿੰਘ, ਰਾਜਿੰਦਰਪਾਲ ਕੌਰ ਢਿੱਲੋਂ, ਦਵਿੰਦਰ ਕੌਰ ਤੇ ਬਲਵੀਰ ਕੌਰ ਸਿੱਧੂ ਆਦਿ ਬੈਠੇ। ਬੁਲਾਰਿਆਂ ਨੇ ਦੱਸਿਆ 31 ਜੁਲਾਈ ਨੂੰ ਜ਼ਿਲ੍ਹੇ ਭਰ ਦੇ ਵਕੀਲਾਂ ਵਲੋਂ ਮਾਨਸਾ ਸ਼ਹਿਰ ‘ਚ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦਾ ਵਕੀਲ ਭਾਈਚਾਰਾ 7 ਅਗਸਤ ਨੂੰ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਪ੍ਰਦਰਸ਼ਨ ‘ਚ ਸ਼ਾਮਿਲ ਹੋਵੇਗਾ। ਇਸ ਮੌਕੇ ਸਕੱਤਰ ਮਨਿੰਦਰ ਸਿੰਘ ਸਿੱਧੂ, ਨਵਲ ਕੁਮਾਰ ਗੋਇਲ, ਅਜੀਤ ਸਿੰਘ ਭੰਗੂ, ਪ੍ਰਿਥੀਪਾਲ ਸਿੰਘ ਸਿੱਧੂ, ਗੁਰਲਾਭ ਸਿੰਘ ਮਾਹਲ, ਸ਼ੁਭਮ ਗੋਇਲ, ਸੁਖਜੀਤ ਸਿੰਘ ਸੇਖੋਂ, ਬਦਰੀ ਨਰਾਇਣ ਗੋਇਲ, ਬਿਮਲਜੀਤ ਸਿੰਘ, ਰਾਜ ਕੁਮਾਰ ਕੋਟਲੀ, ਬਲਵੰਤ ਭਾਟੀਆ, ਦਰਸ਼ਨ ਸ਼ਰਮਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਇਕਬਾਲ ਸਿੰਘ ਜਵਾਹਰਕੇ, ਅੰਗਰੇਜ ਸਿੰਘ ਕਲੇਰ, ਰਣਜੀਤ ਸਿੰਘ ਰੰਧਾਵਾ, ਰਾਜਿੰਦਰ ਪ੍ਰਸਾਦ ਸ਼ਰਮਾ, ਸਰਬਜੀਤ ਵਾਲੀਆ, ਸਤੀਸ਼ ਕੁਮਾਰ ਸਿੰਗਲਾ, ਵਰਿੰਦਰ ਸਿੰਗਲਾ, ਰਾਜ ਕਮਲ ਸੁਰਮਾ, ਗੋਰਾ ਸਿੰਘ ਥਿੰਦ, ਸਹਿਜਪਾਲ ਸਿੰਘ ਮੰਡੇਰ ਆਦਿ ਹਾਜ਼ਰ ਸਨ।
ਸਰਦੂਲਗੜ੍ਹ ‘ਚ ਵੀ ਵਕੀਲਾਂ ਵਲੋਂ ਭੁੱਖ ਹੜਤਾਲ ਜਾਰੀ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਬਾਰ ਐਸੋਸੀਏਸ਼ਨ ਸਰਦੂਲਗੜ੍ਹ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ‘ਚ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਜਾਰੀ ਹੈ। ਪ੍ਰਧਾਨ ਰਾਮ ਸਿੰਘ ਤੇ ਐਡਵੋਕੇਟ ਸੱਤਪਾਲ ਸਿੰਘ ਦਿਓਲ ਨੇ ਕਿਹਾ ਕਿ ਐਲ. ਏ. ਡੀ. ਸੀ. ਪਾਲਸੀ ‘ਚ ਬਹੁਤ ਕਮੀਆਂ ਹਨ, ਜੋ ਵਕੀਲਾਂ ਤੇ ਆਮ ਲੋਕਾਂ ਦੇ ਹੱਕ ‘ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਲਸੀ ਰੱਦ ਨਹੀਂ ਹੁੰਦੀ ਹੜਤਾਲ ਜਾਰੀ ਰਹੇਗੀ। ਇਸ ਮੌਕੇ ਦਿਨੇਸ਼ ਕੁਮਾਰ, ਕੇਵਲ ਸਿੰਘ, ਸੰਦੀਪ ਸਿੰਘ ਜਿਆਣੀ, ਚੇਤਨ ਜੈਨ, ਬਲਜੀਤ ਸਿੰਘ ਵਡਵਾਲ, ਸੰਦੀਪ ਸਿੰਘ ਹੀਰਕਾ, ਅਮਨਦੀਪ ਸਿੰਘ ਸਿੱਧੂ, ਦਰਬਾਰਾ ਸਿੰਘ, ਐਨੀ ਅਬਰੋਲ, ਸੁਖਪ੍ਰੀਤ ਸਿੰਘ ਭੰਗੂ, ਸੁਰਿੰਦਰ ਸਿੰਘ, ਸ਼ਿਵਰਾਜ ਜਿਆਣੀ, ਜਗਮੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਸੰਧੂ, ਬਿਮਲਾ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਰਹੇਗੀ ਬੰਦ ਅਗਲੀ ਖ਼ਬਰ ਸੜਕ ਸੁਰੱਖਿਆ ਸੰਬੰਧੀ ਰਾਹਤ ਯੋਜਨਾਵਾਂ ਬਾਰੇ ਲੋਕਾਂ ’ਚ ਜਾਗਰੂਕਤਾ ਫੈਲਾਈ ਜਾਵੇ-ਡੀ.ਸੀ.
Ad Position 24
No active advertisement