25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਡਾ. ਡੀ. ਪੀ. ਸਿੰਘ

Ad Position 21
No active advertisement
ਅਜੀਤ ਡੈਸਕ 02-01-2026
ਸੁਲਤਾਨਪੁਰ ਲੋਧੀ, 1 ਜਨਵਰੀ (ਨਰੇਸ਼ ਹੈਪੀ)- ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ.ਐੱਮ.ਓ. ਡਾ. ਦਵਿੰਦਰ ਪਾਲ ਸਿੰਘ ਡੀ.ਪੀ. ਸੇਵਾ-ਮੁਕਤੀ ਉਪਰੰਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ ਤੇ ਬੇਦਾਗ ਰਹਿੰਦੇ ਹੋਏ ਸੇਵਾ ਮੁਕਤੀ ਪ੍ਰਾਪਤ ਹੋਣ 'ਤੇ ਸ਼ੁਕਰਾਨਾ ਕੀਤਾ | ਐੱਸ.ਐੱਮ.ਓ. ਡਾ. ਦਵਿੰਦਰ ਪਾਲ ਸਿੰਘ ਦਾ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਉਨ੍ਹਾਂ ਨਾਲ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਫਾਰਮੇਸੀ ਅਫ਼ਸਰ ਅਮਰਿੰਦਰਜੀਤ ਸਿੰਘ, ਜਸਵਿੰਦਰ ਸਿੰਘ ਤੇ ਬਲਿਹਾਰ ਸਿੰਘ ਵੀ ਸਨ | ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐਸ.ਐਮ.ਓ. ਡਾਕਟਰ ਦਵਿੰਦਰਪਾਲ ਸਿੰਘ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਲਾਕੇ ਦੇ ਹਜ਼ਾਰਾਂ ਮਰੀਜ਼ਾਂ ਦਾ ਸਰਕਾਰੀ ਹਸਪਤਾਲ ਵਿਖੇ ਮੁਫ਼ਤ ਇਲਾਜ ਕਰਕੇ ਉਨ੍ਹਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ | ਸੰਗਤਾਂ ਵੱਲੋਂ ਡਾ. ਡੀ.ਪੀ.ਸਿੰਘ ਨੂੰ ਭਵਿੱਖ ਵਿਚ ਵੀ ਸੇਵਾ ਮੁਕਤ ਹੋ ਕੇ ਇਸੇ ਇਲਾਕੇ ਵਿਚ ਹੀ ਆਪਣੀਆਂ ਡਾਕਟਰੀ ਸੇਵਾਵਾਂ ਦੇਣ ਦੀ ਅਪੀਲ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਨੇ ਸੋਧੀ ਹੋਈ ਮਗਨਰੇਗਾ ਰੱਦ ਕਰਕੇ ਗਰੀਬਾਂ ਲਈ ਹਾਅ ਦਾ ਨਾਅਰਾ ਮਾਰਿਆ: ਸੰਧਾ, ਬਿੱਟੂ, ਮੇਜਰ ਸਿੰਘ ਅਗਲੀ ਖ਼ਬਰ ਨਾਮਵਰ ਕਾਂਗਰਸ ਆਗੂ ਪ੍ਰੋ. ਚਰਨ ਸਿੰਘ ਦਾ ਪਿੰਡ ਟਿੱਬਾ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ <br/>
Ad Position 24