24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜਥੇ: ਕਾਹਲੋਂ ਵਲੋਂ ਵਿਆਹ ਪੁਰਬ ਸਬੰਧੀ ਉਲੀਕੇ ਜਾਣ ਵਾਲੇ ਸੂਬਾ ਪੱਧਰੀ ਧਾਰਮਿਕ ਸਮਾਗਮਾਂ ਦਾ ਉੱਘੀਆਂ ਪੰਥਕ ਸ਼ਖਸੀਅਤਾਂ ਨੂੰ ਸੱਦਾ ਪੱਤਰ

ਕਰਤਾਰਪੁਰ, 24 ਸਤੰਬਰ (ਜਨਕ ਰਾਜ ਗਿੱਲ)-ਇਤਿਹਾਸਕ ਸ਼ਹਿਰ ਕਰਤਾਰਪੁਰ ਵਿਖੇ ਜਗਤ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਪੁਰਬ ਸੰਬੰਧੀ ਉਲੀਕੇ ਜਾਣ ਵਾਲੇ 12ਵੇਂ ਸਾਲਾਨਾ ਸੂਬਾ ਪੱਧਰੀ ਧਾਰਮਿਕ ਸਮਾਗਮਾਂ ਦਾ ਸੱਦਾ ਪੱਤਰ ਰਾਹੀਂ ਸੰਗਤਾਂ ਅਤੇ ਪੰਥਕ ਸ਼ਖਸੀਅਤਾਂ ਨੂੰ ਧਾਰਮਿਕ ਸਮਾਗਮਾਂ ਦੀਆਂ ਰੌਣਕਾਂ ਅਤੇ ਸੰਗਤਾਂ ਦੀ ਵੱਡੇ ਪੱਧਰ ’ਤੇ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਪ੍ਰਧਾਨ ਜਗਤ ਮਾਤਾ ਗੁਜਰ ਕੌਰ ਜੀ ਸੇਵਾ ਸੁਸਾਇਟੀ ਕਰਤਾਰਪੁਰ ਜਥੇ: ਰਣਜੀਤ ਸਿੰਘ ਕਾਹਲੋਂ ਨੇ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ ਵਿਖੇ ਜਥੇ: ਬਾਬਾ ਨਿਹਾਲ ਸਿੰਘ ਨੂੰ ਨਿੱਘਾ ਸੱਦਾ ਭੇਟ ਕੀਤਾ । ਇਸ ਮੌਕੇ ਜਥੇ: ਬਾਬਾ ਨਿਹਾਲ ਸਿੰਘ ਜਥੇ: ਕਾਹਲੋਂ ਅਤੇ ਮੌਕੇ ’ਤੇ ਮੌਜੂਦ ਉੱਘੀਆਂ ਸ਼ਖ਼ਸੀਅਤਾਂ ’ਚ ਸੀਨੀਅਰ ਅਕਾਲੀ ਆਗੂ ਭਾਈ ਬਲਵਿੰਦਰ ਸਿੰਘ ਤਿੰਮੋਵਾਲ ਅਤੇ ਸ਼ਮਸ਼ੇਰ ਸਿੰਘ ਨੂੰ ਭਰੋਸਾ ਜਤਾਇਆ ਕਿ ਉਨ੍ਹਾਂ ਵਲੋਂ ਸੰਗਤਾਂ ਦੇ ਵੱਡੇ ਕਾਫਿਲ਼ੇ ਨਾਲ ਗੁਰੂ ਚਰਨਾਂ ’ਚ ਹਾਜ਼ਰੀਆਂ ਭਰੀਆਂ ਜਾਣਗੀਆਂ ਅਤੇ ਧਾਰਮਿਕ ਸਮਾਗਮ ’ਚ ਸ਼ਮੂਲੀਅਤ ਵੀ ਸ਼ਾਨੌ ਸ਼ੌਖਤ ਨਾਲ ਕੀਤੀ ਜਾਵੇਗੀ ।

Ad Position 21
No active advertisement
ਅਜੀਤ ਡੈਸਕ 25-09-2026

Ad Position 22
No active advertisement
ਪਿਛਲੀ ਖ਼ਬਰ ਦਿਆਲਾ ਗਿੱਲ ਦੂਜੀ ਵਾਰ ਭਗਵਾਨ ਵਾਲਮੀਕਿ ਮੰਦਰ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਮੁਕਾਬਲਿਆਂ ਵਿਚ ਟੈਗੋਰ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਲਹਿਰਾਇਆ ਸਫਲਤਾ ਦਾ ਪਰਚਮ
Ad Position 24