ਫਿਲੌਰ ਪੁਲਿਸ ਵਲੋਂ 1 ਕਿਲੋ 500 ਗ੍ਰਾਮ ਅਫ਼ੀਮ ਸਮੇਤ 1 ਵਿਅਕਤੀ ਗ੍ਰਿਫ਼ਤਾਰ
ਫਿਲੌਰ, 10 ਨਵੰਬਰ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਡੀ. ਐਸ.
ਫਿਲੌਰ, 10 ਨਵੰਬਰ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਡੀ.ਐਸ.ਪੀ. ਫਿਲੌਰ ਭਰਤ ਮਸੀਹ ਤੇ ਐਸ.ਐਚ.ਓ. ਫਿਲੌਰ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਫਿਲੌਰ ਪੁਲਿਸ ਨੇ ਇਕ ਪ੍ਰਵਾਸੀ ਵਿਅਕਤੀ ਤੋੋਂ 1 ਕਿਲੋ 500 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲੌਰ ਪੁਲਿਸ ਨੇ ਨੇੜਲੇ ਪਿੰਡ ਗੰਨਾ ਪਿੰਡ ਦੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਹਿਰਾਸਤ ਵਿਚ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਪੰਕਜ ਕੁਮਾਰ ਪੁੱਤਰ ਗੋਪਾਲ ਸੁਥਾਰ ਵਾਸੀ ਪਿੰਡ ਧਾਰੜੀ ਥਾਣਾ ਸਿੰਗੋਲੀ ਜ਼ਿਲ੍ਹਾ ਨੀਮਚ (ਮੱਧ ਪ੍ਰਦੇਸ) ਦੱਸਿਆ, ਜਿਸ ’ਤੇ ਕਾਰਵਾਈ ਕਰਦੇ ਹੋਏ ਤਲਾਸ਼ੀ ਦੌਰਾਨ ਉਸ ਕੋਲੋਂ 1 ਕਿੱਲੋ 500 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਅਤੇ ਉਸ ਦੇ ਵਿਰੁੱਧ 8 ਨਵੰਬਰ ਨੂੰ ਧਾਰਾ 18/61/85 ਐਨ.ਡੀ.ਪੀ.ਐਸ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਕਜ ਕੁਮਾਰ ਬਾਹਰੋਂ ਅਫ਼ੀਮ ਲਿਆ ਕੇ ਫਿਲੌਰ ਦੇ ਇਲਾਕੇ ’ਚ ਸਪਲਾਈ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਖਿਲਾਫ਼ ਫਿਲੌਰ ਦੇ ਏਰੀਏ ’ਚ ਐਨ.ਡੀ.ਪੀ.ਐਸ. ਐਕਟ ਅਧੀਨ ਨਸ਼ਾ ਸਪਲਾਈ ਕਰਨ ਦਾ ਪਹਿਲਾਂ ਵੀ ਕੇਸ ਦਰਜ ਹੈ ਤੇ ਉਹ ਜ਼ਮਾਨਤ ਲੈ ਕੇ ਆਇਆ ਹੋਇਆ ਸੀ ਤੇ ਦੋਬਾਰਾ ਫਿਰ ਇਹ ਨਸ਼ੇ ਦਾ ਧੰਦਾ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਧਾਰ ’ਤੇ ਤਫਤੀਸ਼ ਅੱਗੇ ਅਮਲ ’ਚ ਲਿਆਂਦੀ ਜਾਵੇਗੀ।