10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮੋਟਰਸਾਈਕਲ ਸਵਾਰ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਮੋਬਾਈਲ ਸ਼ਾਪ ਦੀ ਭੰਨਤੋੜ

ਫਗਵਾਡ਼ਾ, 10 ਨਵੰਬਰ (ਹਰਜੋਤ ਸਿੰਘ ਚਾਨਾ)-ਫਗਵਾਡ਼ਾ ਦੀ ਨੰਗਲ ਕਲੋਨੀ ’ਚ ਬੀਤੀ ਸ਼ਾਮ ਮੋਟਰਸਾਈਕਲ ਸਵਾਰ ਦਰਜਨ ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਮੋਬਾਈਲ ਸ਼ਾਪ ’ਤੇ ਹਮਲਾ ਕਰਕੇ ਭੰਨਤੋਡ਼ ਕੀਤੀ। ਮੁਲਜ਼ਮ ਦੁਕਾਨ ਦੇ ਗੱਲੇ ’ਚ ਪਈ ਕਰੀਬ 48 ਹਜ਼ਾਰ ਰੁਪਏ ਦੀ ਨਕਦੀ ਤੇ ਲੱਖਾਂ ਰੁਪਏ ਦੇ ਮੋਬਾਈਲ ਫ਼ੋਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 11-11-2026
ਫਗਵਾਡ਼ਾ, 10 ਨਵੰਬਰ (ਹਰਜੋਤ ਸਿੰਘ ਚਾਨਾ)-ਫਗਵਾਡ਼ਾ ਦੀ ਨੰਗਲ ਕਲੋਨੀ ’ਚ ਬੀਤੀ ਸ਼ਾਮ ਮੋਟਰਸਾਈਕਲ ਸਵਾਰ ਦਰਜਨ ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਮੋਬਾਈਲ ਸ਼ਾਪ ’ਤੇ ਹਮਲਾ ਕਰਕੇ ਭੰਨਤੋਡ਼ ਕੀਤੀ। ਮੁਲਜ਼ਮ ਦੁਕਾਨ ਦੇ ਗੱਲੇ ’ਚ ਪਈ ਕਰੀਬ 48 ਹਜ਼ਾਰ ਰੁਪਏ ਦੀ ਨਕਦੀ ਤੇ ਲੱਖਾਂ ਰੁਪਏ ਦੇ ਮੋਬਾਈਲ ਫ਼ੋਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਦੁਕਾਨ ਮਾਲਕ ਅਨੁਸਾਰ ਇਸ ਘਟਨਾ ’ਚ ਢਾਈ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਗੁੱਡੂ ਕੁਮਾਰ ਨੇ ਦੱਸਿਆ ਕਿ ਨੰਗਲ ਕਲੋਨੀ ’ਚ ਉਸ ਦੀ ਵਿੱਕੀ ਮੋਬਾਈਲ ਸ਼ਾਪ ਦੇ ਨਾਂਅ ਨਾਲ ਦੁਕਾਨ ਹੈ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਮੁਹੱਲੇ ’ਚ ਇੱਕ ਗੱਡੀ ਦੀ ਭੰਨਤੋਡ਼ ਨੂੰ ਲੈ ਕੇ ਕੁੱਝ ਨੌਜਵਾਨਾਂ ਵਿਚਾਲੇ ਲਡ਼ਾਈ-ਝਗਡ਼ਾ ਹੋਇਆ ਸੀ, ਪਰ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਨਾ ਹੀ ਉਹ ਇਸ ਮਾਮਲੇ ’ਚ ਸ਼ਾਮਲ ਸੀ। ਗੁੱਡੂ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਜਦੋਂ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਤਾਂ ਮੋਟਰਸਾਈਕਲਾਂ ’ਤੇ ਸਵਾਰ ਦਰਜਨ ਦੇ ਕਰੀਬ ਨੌਜਵਾਨ ਉੱਥੇ ਪਹੁੰਚੇ ਤੇ ਤੇਜ਼ਧਾਰ ਹਥਿਆਰਾਂ ਨਾਲ ਦੁਕਾਨ ’ਚ ਭੰਨਤੋਡ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਲਜ਼ਮ ਦੁਕਾਨ ਦੇ ਗੱਲੇ ’ਚ ਪਈ ਕਰੀਬ 48 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫ਼ੋਨ ਲੈ ਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਅਨੁਸਾਰ ਭੰਨਤੋਡ਼ ਤੇ ਸਾਮਾਨ ਦੀ ਚੋਰੀ ਕਾਰਨ ਉਸ ਦਾ ਢਾਈ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਭੰਨਤੋਡ਼ ਕਰਨ ਵਾਲੇ ਕੁੱਝ ਨੌਜਵਾਨ ਮੁਹੱਲੇ ਦੇ ਹੀ ਰਹਿਣ ਵਾਲੇ ਹਨ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਟਾਕੇ ਚਲਾਉਣ ਨੂੰ ਲੈ ਕੇ ਹੋਈ ਲਡ਼ਾਈ ’ਚ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਕਸਬਾ ਢਿਲਵਾਂ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਮਾਤਾ ਦਾਦੀ ਥਾਣੋ ਜੀ ਦਾ ਸਾਲਾਨਾ ਮੇਲਾ
Ad Position 24