ਫਗਵਾੜਾ, 5 ਜਨਵਰੀ (ਹਰਜੋਤ ਸਿੰਘ ਚਾਨਾ)- ਅੱਜ ਸਵੇਰੇ ਕਾਰ ਸਵਾਰ ਔਰਤਾਂ ਵਲੋਂ ਮਹਿਲਾਵਾਂ ਨੂੰ ਲਿਫ਼ਟ ਦੇਣ ਦੇ ਬਹਾਨੇ ਸੋਨੇ ਦੀ ਵਾਲੀ ਖੋਹਣ ਦਾ ਸਮਾਚਾਰ ਮਿਲਿਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਕਸ਼ਮੀਰੋ ਪਤਨੀ ਦਾਰਾ ਰਾਮ, ਸੱਤਿਆ ਪਤਨੀ ਭਾਗ ਮੱਲ ਵਾਸੀ ਸੋਢੋ ਲਸਾੜਾ ਥਾਣਾ ਫ਼ਿਲੌਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪਿੰਡ ਤੋਂ ਲਸਾੜੇ ਅੱਡੇ 'ਚ ਫਿਲੌਰ ਨੂੰ ਵਿਆਹ ਜਾਣ ਲਈ ਬੱਸ ਉਡੀਕ ਰਹੀਆਂ ਸਨ ਤਾਂ ਨਵਾਂਸ਼ਹਿਰ ਸਾਈਡ ਤੋਂ ਚਿੱਟੇ ਰੰਗ ਦੀ ਕਾਰ ਰੁਕੀ ਜਿਸ 'ਚ ਦੋ ਔਰਤਾਂ ਪਹਿਲਾਂ ਹੀ ਬੈਠੀਆਂ ਸਨ ਤੇ ਡਰਾਈਵਰ ਵੀ ਬੈਠਾ ਸੀ ਤੇ ਔਰਤਾਂ ਸਾਨੂੰ ਕਹਿੰਦੀਆਂ ਤੁਸੀਂ ਸਾਨੂੰ ਪਹਿਚਾਣਿਆ ਨਹੀਂ, ਅਸੀਂ ਤੁਹਾਨੂੰ ਜਾਣਦੀਆਂ ਹਾਂ ਤੁਸੀਂ ਕਿਥੇ ਜਾਣਾ ਅਸੀਂ ਕਿਹਾ ਅਸੀਂ ਫਿਲੌਰ ਜਾਣਾ ਤਾਂ ਉਹ ਕਹਿੰਦੀਆਂ ਅਸੀਂ ਵੀ ਫਿਲੌਰ ਜਾਣਾ ਤੇ ਸਾਨੂੰ ਉਨ੍ਹਾਂ ਨੇ ਕਾਰ ਆਪਣੀ ਕਾਰ 'ਚ ਬਿਠਾ ਲਿਆ ਤੇ ਇੱਕ ਸਾਈਡ 'ਤੇ ਗੱਡੀ ਲਗਾ ਕੇ ਉਹ ਕਹਿੰਦੀ ਕਿ ਮੈਨੂੰ ਉਲਟੀ ਆਉਂਦੀ ਤਾਂ ਅਸੀਂ ਉਤਰ ਰਹੀਆਂ ਸੀ ਤਾਂ ਉਹ ਗੱਡੀ ਫਿਲੌਰ ਵੱਲ ਨੂੰ ਭਜਾ ਕੇ ਲੈ ਗਈਆਂ ਤੇ ਮੈਂ ਜਦੋਂ ਕੰਨ ਨੂੰ ਹੱਥ ਲੱਗਾ ਤਾਂ ਕੰਨ 'ਚੋਂ ਵਾਲੀ ਗ਼ਾਇਬ ਸੀ | ਪੀੜਤ ਅÏਰਤ ਨੇ ਦੱਸਿਆ ਕਿ ਉਸ ਦਾ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ |