07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੁਲਿਸ ਨੇ ਛਾਪੇਮਾਰੀ ਦੌਰਾਨ 9 ਵਿਅਕਤੀਆਂ ਨੂੰ ਲਿਆ ਹਿਰਾਸਤ 'ਚ, 5 ਕਾਰਾਂ ਤੇ ਇਕ ਦਰਜਨ ਦੇ ਕਰੀਬ ਦੋ ਪਹੀਆ ਵਾਹਨ ਜ਼ਬਤ <br/>

Ad Position 21
No active advertisement
ਅਜੀਤ ਡੈਸਕ 25-01-2026
ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)- ਪੁਲਿਸ ਵਿਭਾਗ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਰਾਜ ਭਰ ਵਿਚ ਰੋਜ਼ਾਨਾ ਚੈਕਿੰਗ ਮੁਹਿੰਮ ਚਲਾ ਰਿਹਾ ਹੈ | ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ ਦੀਆਂ ਹਦਾਇਤਾਂ 'ਤੇ ਫਗਵਾੜਾ ਪੁਲਿਸ ਨੇ ਜਲੰਧਰ-ਫਗਵਾੜਾ ਜੀ.ਟੀ. ਰੋਡ 'ਤੇ ਸਥਿਤ ਰਿਹਾਇਸ਼ੀ ਫਲੈਟਾਂ 'ਤੇ ਛਾਪਾ ਮਾਰਿਆ ਜਿਸ ਦੀ ਅਗਵਾਈ ਐੱਸ.ਪੀ. ਫਗਵਾੜਾ ਮਾਧਵੀ ਸ਼ਰਮਾ, ਡੀ.ਐੱਸ.ਪੀ. ਫਗਵਾੜਾ ਭਾਰਤ ਭੂਸ਼ਣ, ਐੱਸ.ਐੱਚ.ਓ. ਸਦਰ ਸੋਨਮਦੀਪ, ਐੱਸ.ਐੱਚ.ਓ. ਸਿਟੀ ਊਸ਼ਾ ਰਾਣੀ, ਐੱਸ.ਐੱਚ.ਓ. ਸਤਨਾਮਪੁਰਾ ਅਮਨਪ੍ਰੀਤ ਕੌਰ ਤੇ ਹੋਰ ਪੁਲਿਸ ਕਰਮਚਾਰੀਆਂ ਨੇ ਕੀਤੀ | ਪੱਤਰਕਾਰਾਂ ਨਾਲ ਗੱਲ ਕਰਦਿਆਂ ਐੱਸ.ਪੀ. ਫਗਵਾੜਾ ਮਾਧਵੀ ਸ਼ਰਮਾ ਨੇ ਕਿਹਾ ਕਿ ਗੈਂਗਸਟਰਾਂ ਵਿਰੁੱਧ ਪੰਜਾਬ ਪੁਲਿਸ ਦੀ ਮੁਹਿੰਮ ਦੇ ਹਿੱਸੇ ਵਜੋਂ, ਐੱਸ.ਐੱਸ.ਪੀ. ਕਪੂਰਥਲਾ ਜ਼ਿਲ੍ਹੇ ਵਿਚ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ | ਮੁਹਿੰਮ ਦੇ ਹਿੱਸੇ ਵਜੋਂ, ਫਗਵਾੜਾ ਪੁਲਿਸ ਨੇ ਜਲੰਧਰ-ਫਗਵਾੜਾ ਜੀ.ਟੀ. ਰੋਡ 'ਤੇ ਸਥਿਤ ਰਿਹਾਇਸ਼ੀ ਫਲੈਟਾਂ ਦੇ ਵਸਨੀਕਾਂ ਦੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾਈਆਂ | ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ, ਫਲੈਟਾਂ ਵਿਚ ਰਹਿਣ ਵਾਲੇ ਬਾਹਰੀ ਲੋਕਾਂ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਪੁੱਛਗਿੱਛ ਲਈ ਲਗਭਗ 9 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ | ਇਸ ਸਮੇਂ ਦੌਰਾਨ, ਫਗਵਾੜਾ ਪੁਲਿਸ ਨੇ ਲਗਭਗ ਪੰਜ ਕਾਰਾਂ ਤੇ ਲਗਭਗ ਇੱਕ ਦਰਜਨ (ਸ਼ੱਕੀ) ਦੋਪਹੀਆ ਵਾਹਨ ਜ਼ਬਤ ਕੀਤੇ ਅਤੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9 ਲੱਖ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਡੀ. ਸੀ. ਤੇ ਐੱਸ. ਐੱਸ. ਪੀ. ਵਲੋਂ ਗਣਤੰਤਰ ਦਿਵਸ ਸਮਾਰੋਹ ਦੀ ਫਾਈਨਲ ਰਿਹਰਸਲ ਦਾ ਨਿਰੀਖਣ <br/>
Ad Position 24
No active advertisement