02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਇੰਪਰੂਵਮੈਂਟ ਟਰੱਸਟ ਦੀਆਂ ਕਾਲੋਨੀਆਂ 'ਚ 31 ਦਸੰਬਰ ਤੱਕ ਅਲਾਟੀਆਂ ਨੂੰ ਕਰਨੀ ਪਏਗੀ ਉਸਾਰੀ 15 ਸਾਲ ਤੋਂ ਪੁਰਾਣੇ ਅਲਾਟ ਪਲਾਟਾਂ 'ਤੇ ਉਸਾਰੀ ਨਾ ਹੋਣ 'ਤੇ ਸਰਕਾਰ ਜ਼ਬਤ ਕਰੇਗੀ ਪਲਾਟ

Ad Position 21
No active advertisement
ਅਜੀਤ ਡੈਸਕ 25-01-2026
ਜਲੰਧਰ, 24 ਜਨਵਰੀ (ਸ਼ਿਵ)- ਇੰਪਰੂਵਮੈਂਟ ਟਰੱਸਟ ਦੇ ਜਿਨ੍ਹਾਂ ਅਲਾਟੀਆਂ ਨੂੰ ਪਲਾਟ ਅਲਾਟ ਕੀਤੇ ਹੋਏ 15 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤੇ ਉਨ੍ਹਾਂ ਨੇ ਅਜੇ ਤੱਕ ਪਲਾਟਾਂ 'ਤੇ ਕਿਸੇ ਤਰਾਂ ਦੀ ਕੋਈ ਉਸਾਰੀ ਨਹੀਂ ਕੀਤੀ ਹੈ | ਉਸ ਬਾਰੇ ਟਰੱਸਟ ਨੇ ਉਕਤ ਅਲਾਟੀਆਂ ਨੂੰ 31 ਦਸੰਬਰ 2026 ਤੱਕ ਪਲਾਟ ਜ਼ਬਤ ਕਰਨ ਲਈ ਕਹਿ ਦਿੱਤਾ ਹੈ | ਚਾਹੇ ਇਸ ਬਾਰੇ ਕਾਫੀ ਸਮਾਂ ਪਹਿਲਾਂ ਹੀ ਕਈ ਅਲਾਟੀਆਂ ਤੱਕ ਸੰਦੇਸ਼ ਪੁੱਜ ਚੁੱਕਾ ਸੀ ਪਰ ਅਜੇ ਵੀ ਸਰਕਾਰ ਵੱਲੋਂ ਉਸਾਰੀ ਨਾ ਕਰਨ ਵਾਲੇ ਪਲਾਟਾਂ ਦੀਆਂ ਰਕਮਾਂ 'ਚ ਰਾਹਤ ਦੇਣ ਦੇ ਬਾਵਜੂਦ ਉਸਾਰੀ ਨਾ ਕਰਨ ਵਾਲੇ ਲੋਕਾਂ 'ਤੇ ਟਰੱਸਟ ਵੱਲੋਂ ਇਸ ਬਾਰ ਆਖ਼ਰੀ ਸਮਾਂ ਦਿੱਤਾ ਗਿਆ ਹੈ | ਸਰਕਾਰ ਇਸ ਤੋਂ ਪਹਿਲਾਂ ਵੀ ਆਪਣੀਆਂ ਤਿੰਨ ਦਰਜਨ ਸਕੀਮਾਂ ਵਿਚ ਉਸਾਰੀ ਨਾ ਕਰਨ ਵਾਲੇ ਪਲਾਟ ਮਾਲਕਾਂ ਨੂੰ ਹਦਾਇਤਾਂ ਦੇ ਚੁੱਕੀ ਹੈ ਤੇ ਉਸਾਰੀ ਨਾ ਕਰਨ ਵਾਲੇ ਪਲਾਟਾਂ ਦੀ ਜਿਹੜੀ ਫ਼ੀਸ ਬਣਦੀ ਹੈ, ਉਸ ਵਿਚ ਰਾਹਤ ਵੀ ਦਿੰਦੀ ਰਹੀ ਹੈ ਪਰ ਅਜੇ ਤੱਕ ਇਨ੍ਹਾਂ ਹਦਾਇਤਾਂ ਦੀ ਪਾਲਨਾ ਤੇਜ਼ੀ ਨਾਲ ਨਾ ਹੋਣ 'ਤੇ ਹੀ ਹੁਣ ਅਲਾਟੀਆਂ ਨੂੰ ਆਖ਼ਰੀ ਬਾਰ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣੇ ਅਲਾਟ ਹੋਏ ਪਲਾਟਾਂ 'ਤੇ 31 ਦਸੰਬਰ 2026 ਤੱਕ ਉਸਾਰੀ ਨਹੀਂ ਕਰਦੇ ਤਾਂ ਪਲਾਟ ਜ਼ਬਤ ਕਰ ਲਏ ਜਾਣਗੇ | ਟਰੱਸਟ ਕੋਲ ਆਪਣੀਆਂ ਸਕੀਮਾਂ 'ਚ 150 ਤੋਂ ਜ਼ਿਆਦਾ ਇਸ ਤਰ੍ਹਾਂ ਦੇ ਅਲਾਟੀਆਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਨੇ ਅਜੇ ਤੱਕ ਪਲਾਟਾਂ 'ਤੇ ਕਿਸੇ ਤਰਾਂ ਦੀ ਕੋਈ ਉਸਾਰੀ ਨਹੀਂ ਕੀਤੀ ਹੈ | ਸਰਕਾਰ ਵੱਲੋਂ ਇਨ੍ਹਾਂ ਪਲਾਟਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਉਸਾਰੀ ਨਾ ਹੁੰਦੀ ਦੇਖ ਕੇ ਹੀ ਅਲਾਟੀਆਂ ਨੂੰ ਉਸਾਰੀ ਕਰਨ ਲਈ ਆਖ਼ਰੀ ਸਮਾਂ ਦਿੱਤਾ ਗਿਆ ਹੈ | ਸਰਕਾਰ ਵੱਲੋਂ 31 ਦਸੰਬਰ 2026 ਤੱਕ ਹੀ ਅਲਾਟੀਆਂ ਨੂੰ ਸਮਾਂ ਦਿੱਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਸਰਕਾਰ ਦੀ ਇਸ ਹਦਾਇਤ ਤੋਂ ਬਾਅਦ ਕਈ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ ਜਿਨ੍ਹਾਂ ਨੂੰ ਪਲਾਟ ਅਲਾਟ ਹੋਏ 15 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਉਹ ਉਸਾਰੀ ਨਹੀਂ ਕਰ ਰਹੇ ਹਨ | ਇਸ ਬਾਰੇ ਇੰਪਰੂਵਮੈਂਟ ਟਰੱਸਟ ਦੇ ਈ. ਓ. ਸ੍ਰੀ ਰਾਜੇਸ਼ ਚੌਧਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਨੇ ਇਸ ਬਾਰੇ ਪਹਿਲਾਂ ਹੀ ਜਾਰੀ ਕੀਤੀ ਗਈ ਸਕੀਮ ਵਿਚ ਜਾਣਕਾਰੀ ਦਿੱਤੀ ਹੈ ਕਿ ਉਸਾਰੀ ਨਾ ਹੋਣ 'ਤੇ ਤੈਅ ਸਮੇਂ ਤੋਂ ਬਾਅਦ ਪਲਾਟ ਜ਼ਬਤ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਵੋਟ ਦੇ ਹੱਕ ਤੋਂ ਜਾਣੂ ਕਰਵਾਇਆ ਅਗਲੀ ਖ਼ਬਰ ਲਤੀਫ਼ਪੁਰਾ 'ਚ ਹੋ ਸਕਦੀ ਹੈ ਫਰਵਰੀ ਦੇ ਪਹਿਲੇ ਹਫ਼ਤੇ ਕਾਰਵਾਈ <br/>
Ad Position 24
No active advertisement