ਕਪੂਰਥਲਾ, 24 ਜਨਵਰੀ (ਸਡਾਨਾ)- ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਸਵੀਪ ਗਤੀਵਿਧੀਆਂ ਨਾਲ ਸਬੰਧਿਤ ਪਿ੍ੰਸੀਪਲ ਤੇ ਸਟਾਫ਼ ਨੇ ਦਸਤਖ਼ਤ ਅਭਿਆਨ ਦੀ ਸ਼ੁਰੂਆਤ ਕੀਤੀ | ਇਸ ਮੌਕੇ ਵਿਦਿਆਰਥੀਆਂ ਨੂੰ ਵੋਟ ਦੇ ਹੱਕ ਸੰਬੰਧੀ ਜਾਗਰੂਕ ਕੀਤਾ ਗਿਆ | ਕਾਲਜ ਪਿ੍ੰਸੀਪਲ ਸਕਿੰਦਰ ਕੌਰ ਤੇ ਵਾਈਸ ਪਿ੍ੰਸੀਪਲ ਡਾ. ਜਸਮੀਤ ਸੇਠੀ ਨੇ ਦਸਤਖ਼ਤ ਮੁਹਿੰਮ ਸ਼ੁਰੂ ਕਰਵਾਈ ਤੇ ਵੋਟ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | 16ਵੇਂ ਵੋਟਰ ਦਿਵਸ ਮੌਕੇ 'ਮੇਰਾ ਇੰਡੀਆ, ਮੇਰੀ ਵੋਟ' ਸਲੋਗਨ ਤਹਿਤ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ 18 ਸਾਲ ਤੋਂ ਉੱਪਰ ਉਮਰ ਦੇ ਵਿਦਿਆਰਥੀ ਆਪਣੀ ਨਵੀਂ ਵੋਟ ਬਣਵਾਉਣ ਦੇ ਯੋਗ ਹਨ ਤੇ ਉਨ੍ਹਾਂ ਨੂੰ ਵੋਟ ਬਣਾ ਕੇ ਚੰਗੀ ਸਰਕਾਰ ਚੁਣਨ ਲਈ ਆਪਣਾ ਯੋਗਦਾਨ ਵੋਟ ਦੇ ਰੂਪ ਵਿਚ ਜ਼ਰੂਰ ਪਾਉਣਾ ਚਾਹੀਦਾ ਹੈ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਨੇ ਵੀ ਦਸਤਖ਼ਤ ਮੁਹਿੰਮ ਵਿਚ ਹਿੱਸਾ ਲਿਆ | ਸਵੀਪ ਮੁਹਿੰਮ ਦੇ ਇੰਚਾਰਜ ਪ੍ਰੋ. ਹੈਪੀ ਕੁਮਾਰ, ਪ੍ਰੋ: ਗੁਰਪ੍ਰੀਤ ਚੌਹਾਨ, ਪ੍ਰੋ. ਗੁਰਵਿੰਦਰ ਕੌਰ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਸੰਧਿਆ ਤੁਲੀ, ਪ੍ਰੋ. ਜਸਪ੍ਰੀਤ ਕੌਰ ਤੇ ਹੋਰ ਹਾਜ਼ਰ ਸਨ |