02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 25-01-2026
ਫਗਵਾੜਾ, 24 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਥਾਣਾ ਰਾਵਲਪਿੰਡੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨਾਂ ਤੇ ਐਨ.ਡੀ.ਐਸ. ਐਕਟ ਤਹਿਤ ਪਰਚਾ ਦਰਜ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਵਿਜੈ ਮੱਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੰਦਰਜੀਤ ਮਾਹੀ ਪੁੱਤਰ ਗੁਰਮੁਖ ਰਾਮ ਵਾਸੀ ਰਾਵਲਪਿੰਡੀ, ਰਣਜੀਤ ਕੁਮਾਰ ਮਾਹੀ ਪੁੱਤਰ ਸੁਰਿੰਦਰ ਕੁਮਾਰ ਰਾਵਲਪਿੰਡੀ, ਗਗਨਦੀਪ ਪੁੱਤਰ ਹੰਸ ਰਾਜ ਵਾਸੀ ਰਾਣੀਪੁਰ ਕੰਬੋਆਂ ਜੋ ਪਿੰਡ ਰਾਮਗੜ੍ਹ ਜਾਂਦੇ ਰਾਹ 'ਤੇ ਬਣੀ ਬੇ-ਆਬਾਦ ਮੋਟਰ ਦੇ ਕਮਰੇ ਵਿਚ ਨਸ਼ੇ ਦੇ ਧੰੂਏਾ ਦਾ ਸੇਵਨ ਕਰ ਰਹੇ ਸਨ | ਪੁਲਿਸ ਨੇ ਮੌਕੇ 'ਤੇ ਕਾਬੂ ਕਰ ਇਨ੍ਹਾਂ ਨੌਜਵਾਨਾਂ ਕੋਲ ਇੱਕ ਸਿਲਵਰ ਪੇਪਰ ਜਿਸ ਉੱਪਰ ਹੈਰੋਇਨ ਲੱਗੀ ਹੋਈ, ਇੱਕ ਲਾਈਟਰ ਤੇ ਦੱਸ ਰੁਪਏ ਦਾ ਨੋਟ ਪਾਈਪ ਨੁਮਾ ਬਰਾਮਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹਲਕੇ ਅੰਦਰ ਕਾਰਡ ਬਣਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਏਗਾ- ਸੰਜੀਵ ਕੁਮਾਰ <br/> ਅਗਲੀ ਖ਼ਬਰ ਰੇਲਵੇ ਸੁਰੱਖਿਆ ਫੋਰਸ ਨੇ ਆਰ.ਸੀ.ਐਫ. ਵਿਖੇ ਕੱਢੀ ਸਾਈਕਲ ਰੈਲੀ
Ad Position 24
No active advertisement