ਨਡਾਲਾ, 28 ਜਨਵਰੀ (ਰਘਬਿੰਦਰ ਸਿੰਘ)-ਨਡਾਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਦਰਜ਼ ਮੁਕੱਦਮੇ 'ਚ ਲੋੜੀਂਦੇ ਵਿਅਕਤੀ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਹੈ | ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਅਤੇ ਏ.ਐਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੀਤੀ ਦਸੰਬਰ ਚੋਰੀ ਦੇ ਮੋਟਰਸਾਈਕਲ ਸਣੇ ਇਕ ਵਿਅਕਤੀ ਦਵਿੰਦਰ ਸਿੰਘ ਰਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਖਾਨਪੁਰ ਨੂੰ ਕਾਬੂ ਕਰਕੇ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਨੰਬਰ 278 ਦਰਜ ਕੀਤਾ ਗਿਆ ਸੀ ਤੇ ਇਸਦਾ ਇੱਕ ਸਾਥੀ ਅਜੇ ਤੱਕ ਫ਼ਰਾਰ ਸੀ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਮੁਕੱਦਮੇ 'ਚ ਨਾਮਜ਼ਦ ਇਸਦੇ ਸਾਥੀ ਜਗਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਲਾਲੀ ਵਾਸੀ ਬਾਮੂਵਾਲ ਨੂੰ ਕਾਬੂ ਨੂੰ ਕੀਤਾ ਗਿਆ ਜਿਸ ਨੂੰ ਅਦਾਲਤ 'ਚ ਪੇਸ਼