ਫਗਵਾੜਾ, 28 ਜਨਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਪਿੰਡ ਪਾਂਸ਼ਟਾ ਵਿਖੇ ਇੱਕ 11 ਸਾਲਾ ਬੱਚੇ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਚੌਕੀ ਇੰਚਾਰਜ ਪਾਂਸ਼ਟਾ ਥਾਣੇਦਾਰ ਗੁਰਦੀਪ ਸਿੰਘ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਜਰਨੈਲ ਸਿੰਘ ਜਿਸ ਦੇ ਦੋ ਲੜਕੇ ਹਨ ਤੇ ਉਸਦੇ ਵੱਡੇ ਲੜਕੇ ਦਾ ਜਨਮ ਦਿਨ ਸੀ ਜਿਸ ਦੌਰਾਨ ਘਰ 'ਚ ਜਨਮ ਦਿਨ ਮਨਾਉਣ ਲਈ ਤਿਆਰੀਆਂ ਕਰ ਰਹੇ ਸਨ ਜਿਸ ਦੌਰਾਨ ਛੋਟੇ ਲੜਕੇ ਨੇ ਡੋਰ ਲੈਣ ਦੀ ਜ਼ਿੱਦ ਕੀਤੀ ਤੇ ਉਸਦੇ ਪਿਤਾ ਵਲੋਂ ਉਸ ਨੂੰ ਸਮਝਾਇਆ ਤੇ ਕਮਰੇ 'ਚ ਜਾ ਕੇ ਪੜ੍ਹਨ ਨੂੰ ਕਿਹਾ ਤੇ ਜਦੋਂ ਕੁੱਝ ਦੇਰ ਬਾਅਦ ਉਨ੍ਹਾਂ ਕਮਰੇ 'ਚ ਦੇਖਿਆ ਤਾਂ ਦਰਵਾਜ਼ਾ ਲੱਗਾ ਹੋਇਆ ਸੀ ਜਦੋਂ ਉਸ ਨੇ ਦਰਵਾਜ਼ਾ ਖੜਕਾ ਕੇ ਦੇਖਿਆ ਤਾਂ ਕੋਈ ਆਵਾਜ਼ ਨਹੀਂ ਆਈ ਤੇ ਜਦੋਂ ਉਨ੍ਹਾਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਉਸ ਨੇ ਪਰਦਿਆਂ ਦੇ ਪਾਈਪ ਨਾਲ ਲਟਕ ਕੇ ਫਾਹਾ ਲੈ ਲਿਆ ਸੀ | ਪੁਲਿਸ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਧਾਰਾ 194 ਬੀਐਨਐਸ ਤਹਿਤ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |