09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਰਕਾਰੀ ਹਾਈ ਸਕੂਲ ਖੱਸਣ ਦੀ ਵਿਦਿਆਰਥਣ ਸੁਖਰੀਤ ਕੌਰ ਸਬ-ਜੂਨੀਅਰ ਨੈਸ਼ਨਲ ਖੋ-ਖੋ ਟੀਮ ਲਈ ਚੁਣੀ ਗਈ <br/>

Ad Position 21
No active advertisement
ਅਜੀਤ ਡੈਸਕ 31-01-2026
ਭੁਲੱਥ, 30 ਜਨਵਰੀ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਖੱਸਣ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਸੁਖਰੀਤ ਕੌਰ ਕਲਾਸ ਛੇਵੀਂ ਜਿਸ ਨੇ ਆਪਣੇ ਕੋਚ ਗੋਲਡ ਮੈਡਲਿਸਟ ਪੀ.ਟੀ.ਆਈ. ਦਿਨੇਸ਼ ਸ਼ਰਮਾ ਸਟੇਟ ਐਵਾਰਡੀ ਕੋਲੋਂ ਖੋ-ਖੋ ਦੀ ਮੁਹਾਰਤ ਹਾਸਲ ਕਰਕੇ ਆਿਖ਼ਰ ਆਪਣਾ ਨਾਂਅ ਸਬ ਜੂਨੀਅਰ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਲਈ ਪੰਜਾਬ ਦੀ ਖੋ-ਖੋ ਦੀ ਟੀਮ ਵਿਚ ਦਰਜ ਕਰਵਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ | ਜ਼ਿਕਰਯੋਗ ਹੈ ਕਿ ਸਬ ਜੂਨੀਅਰ ਖੋ-ਖੋ ਨੈਸ਼ਨਲ ਚੈਂਪੀਅਨਸ਼ਿਪ 31 ਜਨਵਰੀ ਤੋਂ 3 ਫਰਵਰੀ ਤੱਕ ਕੁਰੂਕਸ਼ੇਤਰ ਵਿਖੇ ਹੋਣ ਜਾ ਰਹੀ ਹੈ | ਸਰਕਾਰੀ ਹਾਈ ਸਕੂਲ ਖੱਸਣ ਵਿਖੇ ਸਕੂਲ ਸਟਾਫ਼ ਤੇ ਸਾਬਕਾ ਸਰਪੰਚ ਡਾ: ਨਰਿੰਦਰ ਸਿੰਘ ਕੰਗ ਵੱਲੋਂ ਖਿਡਾਰਣ ਸੁਖਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾ: ਕੰਗ ਨੇ ਸੁਖਰੀਤ ਕੌਰ ਨੂੰ ਆਪਣੇ ਸਕੂਲ, ਆਪਣੇ ਆਦਰਸ਼ ਕੋਚ, ਆਪਣੇ ਸਕੂਲ ਅਧਿਆਪਕਾਂ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਕਰਕੇ ਮੁਬਾਰਕਾਂ ਦਿੱਤੀਆਂ, ਡਾ: ਕੰਗ ਨੇ ਕਿਹਾ ਕਿ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਲਈ ਆਪਣਾ ਨਾਂਅ ਪੰਜਾਬ ਦੀ ਖੋ-ਖੋ ਦੀ ਟੀਮ ਵਿਚ ਦਰਜ ਕਰਵਾਉਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ | ਉਨ੍ਹਾਂ ਜਿੱਥੇ ਸਕੂਲ ਸਟਾਫ਼ ਤੇ ਪੀ.ਟੀ.ਆਈ. ਦਿਨੇਸ਼ ਸ਼ਰਮਾ ਦੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਇੰਚਾਰਜ ਪਲਵੀ ਸ਼ਰਮਾ, ਡਾ: ਵਨਿੰਦਰ ਕੌਰ ਕੰਗ, ਮਾ: ਦਵਿੰਦਰ ਕੁਮਾਰ ਭੱਟੀ, ਮਾ: ਅਮਿਤ ਕੁਮਾਰ ਭਾਰਦਵਾਜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਕੱਲ੍ਹ <br/> ਅਗਲੀ ਖ਼ਬਰ ਸਰਪੰਚ ਰਿੰਪਲ ਕੁਮਾਰ ਵਜੀਦੋਵਾਲ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ <br/>
Ad Position 24