09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕਰੋੜਾਂ ਦਾ ਲਾਲਚ ਦੇ ਕੇ ਰਿਟਾਇਰਡ ਕੈਪਟਨ ਨਾਲ 53000 ਰੁਪਏ ਦੀ ਠੱਗੀ

Ad Position 21
No active advertisement
ਅਜੀਤ ਡੈਸਕ 31-01-2026
ਭੁਲੱਥ, 30 ਜਨਵਰੀ (ਮੇਹਰ ਚੰਦ ਸਿੱਧੂ)- ਲਗਾਤਾਰ ਵੱਧ ਰਹੀਆਂ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਕਰਕੇ ਲੋਕਾਂ ਨੂੰ ਠੱਗੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸੇ ਤਰ੍ਹਾਂ ਹੀ ਭੁਲੱਥ ਦੇ ਰਹਿਣ ਵਾਲੇ ਰਿਟਾਇਰਡ ਕੈਪਟਨ ਦਲਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਰਡ ਨੰਬਰ ਇੱਕ ਨਾਲ ਅਜਿਹੀ ਠੱਗੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ, ਕੈਪਟਨ ਦਲਜੀਤ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਫੇਸਬੁਕ 'ਤੇ ਇੱਕ ਐਡ ਆਈ ਜਿਸ ਵਿਚ ਰਾਜਾ ਗਿਆਨੀ ਨਾਂਅ ਦੇ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਸੀ, ਕਿ ਪੁਰਾਣੇ ਸਿੱਕੇ ਦੇਣ ਨਾਲ ਤੁਹਾਡੇ ਰੁਪਏ ਵੱਧ ਸਕਦੇ ਹਨ, ਸਾਡੇ ਪਾਸ ਵੀ ਦੋ ਪੁਰਾਣੇ ਸਿੱਕੇ ਪਏ ਸਨ, ਜਦੋਂ ਮੈਂ ਲਾਲਚ ਵੱਸ ਹੋ ਕੇ ਫੇਸਬੁਕ 'ਤੇ ਚੱਲ ਰਹੇ ਰਾਜਾ ਗਿਆਨੀ ਨਾਲ ਰਾਬਤਾ ਕਾਇਮ ਕੀਤਾ ਤਾਂ ਉਸਦੇ ਦੋ ਸਿੱਕੇ ਦੇਖ ਕੇ ਕਿਹਾ ਕਿ ਤੁਹਾਡਾ ਕਰੋੜਾਂ ਦਾ ਫ਼ਾਇਦਾ ਹੋ ਸਕਦਾ ਹੈ, ਉਸ ਨੇ ਕਿਹਾ ਕਿ ਆਪਣੀ ਫੋਟੋ ਸੈਲਫੀ ਤੇ ਆਧਾਰ ਕਾਰਡ ਸੈਂਡ ਕਰੋ ਤੇ 550 ਰੁਪਏ ਪੇ. ਟੀ. ਐਮ. ਕਰੋ, ਜਦੋਂ ਅਸੀਂ ਇਹ ਸਭ ਕਰ ਦਿੱਤਾ ਤਾਂ ਉਸ ਦੇ ਕੁੱਝ ਸਮੇਂ ਬਾਅਦ ਸਾਨੂੰ ਦੱਸਿਆ ਕਿ ਤੁਹਾਡੇ ਪੁਰਾਣੇ ਸਿੱਕਿਆਂ ਦੀ ਕੀਮਤ ਇੱਕ ਕਰੋੜ 96 ਲੱਖ 17 ਹਜ਼ਾਰ ਰੁਪਏ ਬਣੀ ਹੈ, ਫਿਰ ਉਸ ਨੇ ਆਪਣੇ ਦੱਸੇ ਹੋਏ ਮੋਬਾਈਲ ਨੰਬਰ 'ਤੇ ਹੋਰ ਰੁਪਏ ਭੇਜਣ ਲਈ ਕਿਹਾ ਤੇ ਇਸ ਤਰ੍ਹਾਂ ਸਾਨੂੰ ਸਬਜ਼ਬਾਗ ਦਿਖਾ ਕੇ ਕਰੋੜਾਂ ਦਾ ਲਾਲਚ ਦੇ ਕੇ ਸਾਡੇ ਪਾਸੋਂ 53 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਤੇ ਹੁਣ ਉਹ ਸਾਨੂੰ ਵੱਖ-ਵੱਖ ਫ਼ੋਨ ਨੰਬਰਾਂ ਤੋਂ ਧਮਕੀਆਂ ਭੇਜ ਰਿਹਾ ਹੈ, ਕੈਪਟਨ ਨੇ ਦੱਸਿਆ ਕਿ ਇਸ ਸੰਬੰਧੀ ਐਸ. ਐਸ. ਪੀ. ਕਪੂਰਥਲਾ ਨੂੰ ਲਿਖਤੀ ਇਤਲਾਹ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਲੋਕ ਐਮ-ਸੇਵਾ ਐਪ 'ਤੇ ਸ਼ਿਕਾਇਤਾਂ ਕਰ-ਕਰ ਥੱਕੇ <br/> ਫਗਵਾੜਾ 'ਚ ਕਈ ਇਲਾਕੇ ਮਹੀਨਿਆਂ ਤੋਂ ਹਨੇਰੇ 'ਚ ਡੁੱਬੇ <b... ਅਗਲੀ ਖ਼ਬਰ ਬੈਂਕ 'ਚ ਕੰਮ ਗਏ ਵਿਅਕਤੀ ਦੀ ਐਕਟਿਵਾ ਚੋਰੀ <br/>
Ad Position 24