09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਫਗਵਾੜਾ 'ਚ ਕਈ ਇਲਾਕੇ ਮਹੀਨਿਆਂ ਤੋਂ ਹਨੇਰੇ 'ਚ ਡੁੱਬੇ <br/>

Ad Position 21
No active advertisement
ਅਜੀਤ ਡੈਸਕ 31-01-2026
ਫਗਵਾੜਾ, 30 ਜਨਵਰੀ (ਹਰਜੋਤ ਸਿੰਘ ਚਾਨਾ) - ਬਲਾਕ ਕਾਂਗਰਸ ਫਗਵਾੜਾ (ਸ਼ਹਿਰੀ) ਦੇ ਪ੍ਰਧਾਨ ਅਤੇ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਫਗਵਾੜਾ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਸੁਆਲ ਚੁੱਕਦਿਆਂ ਕਿਹਾ ਕਿ ਜਨਤਾ ਉਸ ਨਿਗਮ ਤੋਂ ਵਿਕਾਸ ਦੀ ਉਮੀਦ ਕਿਵੇਂ ਕਰ ਸਕਦੀ ਹੈ ਜਿਸਨੇ ਮਹੀਨਿਆਂ ਤੋਂ ਖ਼ਰਾਬ ਪਈਆਂ ਸਟਰੀਟ ਲਾਈਟਾਂ ਨੂੰ ਵੀ ਠੀਕ ਨਹੀਂ ਕੀਤਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ 'ਚ ਖ਼ਰਾਬ ਸਟਰੀਟ ਲਾਈਟਾਂ ਕਾਰਨ ਸੂਰਜ ਡੁੱਬਦੇ ਹੀ ਭਿਆਨਕ ਹਨੇ੍ਹਰਾ ਛਾ ਜਾਂਦਾ ਹੈ | ਲੋਕ ਪੰਜਾਬ ਸਰਕਾਰ ਦੀ ਐਮ-ਸੇਵਾ ਐਪ ਰਾਹੀਂ ਸ਼ਿਕਾਇਤਾਂ ਦਰਜ ਕਰਵਾ ਕੇ ਥੱਕ ਗਏ ਹਨ | ਸ਼ਹਿਰ ਦੀ ਪਾਸ਼ ਕਲੋਨੀ ਮਾਡਲ ਟਾਊਨ ਦੇ ਵਸਨੀਕ, ਨਗਰ ਨਿਗਮ ਨੂੰ ਭਾਰੀ ਟੈਕਸ ਅਦਾ ਕਰਦੇ ਹਨ, ਫਿਰ ਵੀ ਉਹ ਨਿਗਮ ਦੀ ਮਾੜੀ ਕਾਰਗੁਜ਼ਾਰੀ ਦਾ ਸ਼ਿਕਾਰ ਹੋਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਲੋਕ ਤਿਉਹਾਰਾਂ ਦੌਰਾਨ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ | ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 1 ਫਰਵਰੀ ਨੂੰ ਹੈ ਤੇ ਉਸ ਤੋਂ ਬਾਅਦ 15 ਫਰਵਰੀ ਨੂੰ ਮਹਾਸ਼ਿਵਰਾਤਰੀ ਮਨਾਈ ਜਾਣੀ ਹੈ | ਲੋਕਾਂ ਨੂੰ ਰਾਤ ਨੂੰ ਘੁੱਪ ਹਨੇਰੇ ਵਿਚ ਟੁੱਟੀਆਂ ਸੜਕਾਂ 'ਤੇ ਰੱਬ ਭਰੋਸੇ ਲੰਘਣ ਲਈ ਮਜਬੂਰ ਹੋਣਾ ਪਵੇਗਾ | ਕਾਂਗਰਸ ਕੌਂਸਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਲਗਾਤਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ-ਅਮਿਤ ਕੁਮਾਰ ਪੰਚਾਲ <br/> ਅਗਲੀ ਖ਼ਬਰ ਲੋਕ ਐਮ-ਸੇਵਾ ਐਪ 'ਤੇ ਸ਼ਿਕਾਇਤਾਂ ਕਰ-ਕਰ ਥੱਕੇ <br/> ਫਗਵਾੜਾ 'ਚ ਕਈ ਇਲਾਕੇ ਮਹੀਨਿਆਂ ਤੋਂ ਹਨੇਰੇ 'ਚ ਡੁੱਬੇ <b...
Ad Position 24