ਭੁਲੱਥ, 2 ਫਰਵਰੀ (ਮੇਹਰ ਚੰਦ ਸਿੱਧੂ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਸਗਰਾਂਵਾਲੀ ਤੋਂ ਪਿੰਡ ਭਟਨੂਰਾ ਕਲਾਂ ਵਿਖੇ ਪੁੱਜਣ 'ਤੇ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਸ਼ਰਧਾ ਪੂਰਵਕ ਸਵਾਗਤ ਕਰਦੇ ਹੋਏ ਫੁੱਲਾਂ ਦੀ ਵਰਖਾ ਕੀਤੀ ਗਈ | ਨਗਰ ਕੀਰਤਨ ਪਿੰਡ ਸਗਰਾਂਵਾਲੀ ਤੋਂ ਸ਼ੁਰੂ ਹੁੰਦਾ ਹੋਇਆ ਪਿੰਡ ਬੜਚੂਹੀ, ਟਾਂਡੀ, ਰਾਜਪੁਰਾ, ਲੜੋਆ, ਲੜੋਈ, ਪਿੰਡ ਭਟਨੂਰਾ ਲਬਾਣਾ, ਭਟਨੂਰਾ ਖ਼ੁਰਦ ਤੋਂ ਹੁੰਦਾ ਹੋਇਆ ਭਟਨੂਰਾ ਕਲਾਂ ਵਿਖੇ ਪੁੱਜਿਆ ਜਿੱਥੇ ਸੰਤ ਬਾਬਾ ਜੀਤ ਸਿੰਘ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ |