11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮੁਹੱਲਾ ਸ਼ੇਰਗੜ੍ਹ ਦੇ ਮੁੱਖ ਚੌਕ ਵਿਚ 15 ਦਿਨਾਂ ਤੋਂ ਸੀਵਰੇਜ ਗਟਰ 'ਤੇ ਬਣਿਆ ਟੋਇਆ ਦੇ ਰਿਹਾ ਹਾਦਸਿਆਂ ਨੂੰ ਸੱਦਾ <br/>

Ad Position 21
No active advertisement
ਅਜੀਤ ਡੈਸਕ 04-02-2026
ਕਪੂਰਥਲਾ, 3 ਫਰਵਰੀ (ਸਡਾਨਾ)-ਮੁਹੱਲਾ ਸ਼ੇਰਗੜ੍ਹ ਵਿਖੇ ਮੁੱਖ ਚੌਂਕ ਵਿਚ ਬੀਤੇ 15 ਦਿਨਾਂ ਤੋਂ ਸੀਵਰੇਜ ਦੀ ਮੁੱਖ ਲਾਈਨ 'ਤੇ ਪਏ ਡੂੰਘੇ ਟੋਏ ਕਾਰਨ ਜਿੱਥੇ ਆਵਾਜਾਈ ਬਿਲਕੁਲ ਬੰਦ ਹੋ ਗਈ ਹੈ, ਉੱਥੇ ਲੋਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਇਹ ਟੋਇਆ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ | ਪ੍ਰਾਪਤ ਵੇਰਵੇ ਅਨੁਸਾਰ ਇਸ ਚੌਂਕ ਵਿਚੋਂ ਲੰਘਦਾ ਰਿਆਸਤੀ ਸਮੇਂ ਦਾ ਸੀਵਰੇਜ ਕਾਫ਼ੀ ਡੂੰਘਾ ਹੈ ਤੇ ਪੁਰਾਣਾ ਹੋਣ ਕਾਰਨ ਸੀਵਰੇਜ ਦਾ ਇਕ ਪਾਸਾ ਬੈਠ ਗਿਆ, ਜਿਸ ਕਾਰਨ ਸੜਕ ਦਾ ਕੁੱਝ ਹਿੱਸਾ ਸੀਵਰੇਜ ਵਿਚ ਡਿਗ ਗਿਆ ਤੇ ਇਹ ਸੜਕ ਦਿਨਾਂ ਵਿਚ ਹੀ ਕਾਫ਼ੀ ਟੁੱਟ ਗਈ | ਨਗਰ ਨਿਗਮ ਵਲੋਂ ਭਾਵੇਂ ਇਸ ਉੱਪਰ ਕੰਮ ਸ਼ੁਰੂ ਕੀਤਾ ਗਿਆ, ਪਰ ਸੀਵਰੇਜ ਲਾਈਨ ਟੁੱਟਣ ਕਾਰਨ ਇਹ ਟੋਇਆ ਕਾਫ਼ੀ ਫੈਲ ਗਿਆ ਹੈ ਤੇ ਇਸ ਵਿਚ ਨਿਰੰਤਰ ਪਾਣੀ ਦਾ ਵਹਾਅ ਚੱਲ ਰਿਹਾ ਹੈ | ਟੋਇਆ ਵੱਡਾ ਹੋਣ ਕਾਰਨ ਚੌਂਕ ਦਾ ਰਸਤਾ ਬਿਲਕੁਲ ਬੰਦ ਹੋ ਗਿਆ ਹੈ ਤੇ ਕਈ ਮੁਹੱਲਿਆਂ ਦੇ ਲੋਕਾਂ ਨੂੰ ਆਵਾਜਾਈ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਡੂੰਘੇ ਟੋਏ ਕਾਰਨ ਲੋਕਾਂ ਨੂੰ ਹਾਦਸੇ ਵਾਪਰਨ ਦਾ ਵੀ ਖ਼ਤਰਾ ਬਣਿਆ ਹੋਇਆ ਹੈ, ਪਰ ਨਿਗਮ ਦੇ ਅਧਿਕਾਰੀ ਇਸ ਵੱਲ ਗੰਭੀਰ ਹੁੰਦੇ ਨਜ਼ਰ ਨਹੀਂ ਆ ਰਹੇ ਅਤੇ ਨਿਰੰਤਰ ਚੱਲਦੇ ਪਾਣੀ ਅਤੇ ਬਦਬੂ ਕਾਰਨ ਮੁਹੱਲਾ ਨਿਵਾਸੀ ਪ੍ਰੇਸ਼ਾਨ ਹਨ | ਭਾਵੇਂ ਅੱਜ ਮੁੜ ਨਿਗਮ ਦੇ ਅਧਿਕਾਰੀਆਂ ਨੇ ਮੌਕਾ ਦੇਖਿਆ ਤੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ, ਪਰ ਸਥਿਤੀ ਨੂੰ ਸੁਧਾਰਨ ਲਈ ਕੋਈ ਗੰਭੀਰਤਾ ਨਹੀਂ ਵਰਤੀ ਜਾ ਰਹੀ | ਸਮਾਜ ਸੇਵੀ ਅਵੀ ਰਾਜਪੂਤ ਵਲੋਂ ਵੀ ਅੱਜ ਆਪਣੀ ਟੀਮ ਦੇ ਨਾਲ ਮੁਹੱਲਾ ਸ਼ੇਰਗੜ੍ਹ ਦੇ ਇਸ ਚੌਂਕ ਦਾ ਦੌਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਨਗਰ ਨਿਗਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ ਹੈ ਤੇ ਕਈ-ਕਈ ਦਿਨ ਬੀਤ ਜਾਣ ਬਾਅਦ ਵੀ ਨਿਗਮ ਦੇ ਅਧਿਕਾਰੀ ਤੇ ਸਬੰਧਿਤ ਵਿਭਾਗ ਦੇ ਕਰਮਚਾਰੀ ਇਨ੍ਹਾਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੰਦੇ | ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਲੋਕਾਂ ਦੀ ਇਹ ਸਮੱਸਿਆ ਹੱਲ ਕਰਕੇ ਨਵੀਂ ਹੌਦੀ ਬਣਾ ਕੇ ਟੋਇਆ ਬੰਦ ਨਾ ਕੀਤਾ ਗਿਆ ਤਾਂ ਮਜਬੂਰੀ ਵਿਚ ਉਨ੍ਹਾਂ ਨੂੰ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਪਿਸਤੌਲ ਸਮੇਤ ਇਕ ਵਿਅਕਤੀ ਗਿ੍ਫ਼ਤਾਰ
Ad Position 24