ਕਪੂਰਥਲਾ, 3 ਫਰਵਰੀ (ਸਡਾਨਾ)-ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਪੀ. ਕੇ. ਮਿਸ਼ਰਾ ਵਲੋਂ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨਾਲ ਲਖਨਊ ਦੇ ਰਾਜ ਭਵਨ ਵਿਖੇ ਮੁਲਾਕਾਤ ਕੀਤੀ ਗਈ | ਇਸ ਮੌਕੇ ਜਨਰਲ ਮੈਨੇਜਰ ਵਲੋਂ ਰਾਜਪਾਲ ਨੂੰ ਰੇਲਵੇ ਦੀਆਂ ਉਤਪਾਦਨ ਇਕਾਈਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪੀ.ਕੇ. ਮਿਸ਼ਰਾ ਨੇ ਭਾਰਤੀ ਰੇਲਵੇ ਦੇ ਇਤਿਹਾਸ 'ਤੇ ਆਧਾਰਿਤ ਆਪਣੀ ਪ੍ਰਸਿੱਧ ਪੁਸਤਕ 'ਰੇਲਜ਼ ਥਰੂ ਰਾਜ' ਦੀ ਇਕ ਕਾਪੀ ਵੀ ਰਾਜਪਾਲ ਨੂੰ ਭੇਟ ਕੀਤੀ | ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਰਚਨਾ ਮੁੱਢਲੇ ਇਤਿਹਾਸਕ ਸਰੋਤਾਂ 'ਤੇ ਆਧਾਰਿਤ ਹੈ ਅਤੇ ਬਿ੍ਟਿਸ਼ ਕਾਲ ਦੌਰਾਨ ਭਾਰਤੀ ਰੇਲਵੇ ਦੇ ਵਿਕਾਸ ਨੂੰ ਵਿਗਿਆਨਕ ਦਿ੍ਸ਼ਟੀਕੋਨ ਨਾਲ ਪੇਸ਼ ਕਰਦੀ ਹੈ ਤੇ ਇਹ ਪੁਸਤਕ ਇਤਿਹਾਸ ਦੇ ਨਾਲ ਨਾਲ ਰੇਲਵੇ ਵਿਸ਼ੇ ਨਾਲ ਜੁੜੇ ਖੋਜਕਾਰਾਂ ਲਈ ਲਾਭਕਾਰੀ ਸਾਬਿਤ ਹੋਵੇਗੀ | ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਜਨਰਲ ਮੈਨੇਜਰ ਪੀ.ਕੇ. ਮਿਸ਼ਰਾ ਦੀ ਲੇਖਣ ਕਲਾ ਦੀ ਸ਼ਲਾਘਾ ਕੀਤੀ | ਇਸ ਮੁਲਾਕਾਤ ਦੌਰਾਨ ਰਾਜਪਾਲ ਨੇ ਆਪਣੀਆਂ ਲਿਖੀਆਂ ਪੁਸਤਕਾਂ, ਚੁਣੌਤੀਆਂ ਮੈਨੂੰ ਪਸੰਦ ਹਨ ਅਤੇ ਉਹ ਮੈਨੂੰ ਹਮੇਸ਼ਾਂ ਯਾਦ ਰਹਿਣਗੇ ਦਾ ਇਕ ਸੈੱਟ ਜਨਰਲ ਮੈਨੇਜਰ ਨੂੰ ਭੇਟ ਕੀਤਾ ਤੇ ਇਹ ਮੁਲਾਕਾਤ ਬਹੁਤ ਹੀ ਆਰਥ ਪੂਰਨ ਅਤੇ ਗਿਆਨ ਵਰਦਕ ਰਹੀ |