20 ਲੱਖ ਰੁਪਏ ਦਾ ਨੁਕਸਾਨ
ਫਗਵਾੜਾ, 4 ਫਰਵਰੀ (ਹਰਜੋਤ ਸਿੰਘ ਚਾਨਾ)- ਫਗਵਾੜਾ ਲੁਧਿਆਣਾ ਰੋਡ 'ਤੇ ਸਥਿਤ ਮਾਨ ਰਿਜ਼ੋਰਟ 'ਚ ਵਿਆਹ ਦਾ ਜਸ਼ਨ ਮਨਾਉਣ ਲਈ ਕਰਵਾਏ ਜਾਗੋ ਸਮਾਗਮ ਵਿਚੋਂ ਦੋ ਨੌਜਵਾਨ ਬੈਗ ਲੈ ਕੇ ਫ਼ਰਾਰ ਹੋ ਗਏ | ਬੈਗ 'ਚ ਸੋਨੇ ਦੇ ਗਹਿਣੇ, ਵਿਦੇਸ਼ੀ ਕਰੰਸੀ, ਭਾਰਤੀ ਕਰੰਸੀ ਤੇ ਹੋਰ ਸਾਮਾਨ ਸੀ | ਚੋਰੀ ਕਾਰਨ ਲਗਭਗ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਕੁਲਵਿੰਦਰ ਕੌਰ ਨੇ ਦੱਸਿਆ ਕਿ ਫਗਵਾੜਾ ਦੇ ਮਾਨ ਰਿਜ਼ੋਰਟ 'ਚ ਉਸ ਦੇ ਪੁੱਤਰ ਦੇ ਵਿਆਹ ਲਈ ਜਾਗੋ ਸਮਾਗਮ ਹੋ ਰਿਹਾ ਸੀ | ਉਸ ਨੇ ਕਿਹਾ ਕਿ ਸਾਰੇ ਰਿਸ਼ਤੇਦਾਰ ਆਨੰਦ ਮਾਣ ਰਹੇ ਸਨ ਤੇ ਜਦੋਂ ਉਹ ਸਟੇਜ 'ਤੇ ਜਾਗੋ ਰਸਮਾਂ ਨਿਭਾ ਰਹੀ ਸੀ ਤਾਂ ਕਿਸੇ ਨੇ ਉਸਦਾ ਬੈਗ ਚੋਰੀ ਕਰ ਲਿਆ | ਉਸਨੇ ਕਿਹਾ ਕਿ ਬੈਗ 'ਚ ਸੋਨੇ ਦੇ ਗਹਿਣੇ, ਵਿਦੇਸ਼ੀ ਕਰੰਸੀ, ਭਾਰਤੀ ਕਰੰਸੀ ਤੇ ਹੋਰ ਜ਼ਰੂਰੀ ਸਮਾਨ ਸੀ | ਉਨ੍ਹਾਂ ਦੱਸਿਆ ਕਿ ਜਦੋਂ ਰਿਸੋਰਟ ਦੇ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਕਿ ਦੋ ਨੌਜਵਾਨ, ਜੋ ਪਹਿਲਾਂ ਹੀ ਸਮਾਗਮ 'ਚ ਸ਼ਾਮਲ ਹੋ ਰਹੇ ਸਨ ਤੇ ਕੋਟ ਪੈਂਟ ਪਹਿਨੇ ਹੋਏ ਸਨ, ਉਸਦਾ ਬੈਗ ਚੋਰੀ ਕਰਕੇ ਭੱਜ ਗਏ | ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਹ ਜਾਂਚ ਕਰ ਰਹੇ ਹਨ |
ਜਾਗੋ ਮੌਕੇ ਦੋ ਅਣਪਛਾਤੇ ਨੌਜਵਾਨ ਔਰਤ ਦਾ ਬੈਗ ਚੋਰੀ ਕਰਕੇ ਫ਼ਰਾਰ
ਅਜੀਤ ਡੈਸਕ
05-02-2026