18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਲਾਇਲਪੁਰ ਖ਼ਾਲਸਾ ਕਾਲਜ 'ਚ ਕਰਵਾਇਆ ਡਾਟਾ ਮਾਈਨਿੰਗ ਵਿਸ਼ੇ ਸਬੰਧੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 05-02-2026
ਡਾਟਾ ਮਾਈਨਿੰਗ ਦੀ ਵਰਤੋਂ ਵਪਾਰ, ਸਿਹਤ, ਸਿੱਖਿਆ ਤੇ ਈ-ਕਾਮਰਸ ਵਰਗੇ ਖੇਤਰਾਂ 'ਚ ਕੀਤੀ ਜਾਂਦੀ ਹੈ-ਡਾ. ਦਿਨੇਸ਼ ਗੁਪਤਾ
ਕਪੂਰਥਲਾ, 4 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕੰਪਿਊਟਰ ਸਾਇੰਸ ਤੇ ਐਪਲੀਕੇਸ਼ਨ ਵਿਭਾਗ ਵਲੋਂ ਡਾਟਾ ਮਾਈਨਿੰਗ ਵਿਸ਼ੇ 'ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਡਾ. ਦਿਨੇਸ਼ ਗੁਪਤਾ ਸਹਾਇਕ ਪ੍ਰੋ. ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਡਾ. ਗੁਪਤਾ ਨੇ ਵਿਦਿਆਰਥੀਆਂ ਨੂੰ ਡਾਟਾ ਮਾਈਨਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਡਾਟਾ ਮਾਈਨਿੰਗ ਇਕ ਅਹਿਮ ਤਕਨਾਲੋਜੀ ਹੈ ਜਿਸਦੇ ਜਰੀਏ ਵੱਡੀ ਮਾਤਰਾ ਵਿਚ ਮੌਜੂਦ ਡਾਟੇ ਵਿਚੋਂ ਲਾਭਦਾਇਕ ਜਾਣਕਾਰੀ, ਰੁਝਾਨ ਤੇ ਪੈਟਰਨ ਕੱਢੇ ਜਾਂਦੇ ਹਨ ਤੇ ਅਜੋਕੇ ਡਿਜੀਟਲ ਯੁੱਗ 'ਚ ਹਰ ਖੇਤਰ ਵਿਚ ਬੇਹੱਦ ਡਾਟਾ ਤਿਆਰ ਹੋ ਰਿਹਾ ਹੈ | ਡਾ. ਗੁਪਤਾ ਨੇ ਕਿਹਾ ਕਿ ਡਾਟਾ ਮਾਈਨਿੰਗ ਦੀ ਵਰਤੋਂ ਬੈਂਕਿੰਗ, ਵਪਾਰ, ਸਿਹਤ ਸੇਵਾਵਾਂ, ਸਿੱਖਿਆ ਤੇ ਈ-ਕਾਮਰਸ ਵਰਗੇ ਖੇਤਰਾਂ ਵਿਚ ਕੀਤੀ ਜਾਂਦੀ ਹੈ ਹੈ ਤੇ ਬੈਂਕਾਂ ਵਿਚ ਇਸ ਨਾਲ ਧੋਖਾਧੜੀ ਦੀ ਪਹਿਚਾਣ ਕੀਤੀ ਜਾਂਦੀ ਹੈ ਤੇ ਵਪਾਰ ਖੇਤਰ ਵਿਚ ਗਾਹਕਾਂ ਦੀ ਪਸੰਦ ਤੇ ਸਿਹਤ ਖੇਤਰ ਵਿਚ ਬਿਮਾਰੀਆਂ ਦੀ ਪਹਿਚਾਣ ਤੇ ਇਲਾਜ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ | ਇਸੇ ਤਰ੍ਹਾਂ ਸਿੱਖਿਆ ਖੇਤਰ ਵਿਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਵਿਸ਼ੇਸ਼ਲੇਸ਼ਣ ਕਰਨ ਤੇ ਉਨ੍ਹਾਂ ਦੀ ਅਕਾਦਮਿਕ ਤਰੱਕੀ ਨੂੰ ਸੁਧਾਰਨ ਲਈ ਵੀ ਕੀਤੀ ਜਾਂਦੀ ਹੈ | ਕਾਲਜ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਡਾਟਾ ਮਾਈਨਿੰਗ ਸਿੱਖਣ ਨਾਲ ਵਿਦਿਆਰਥੀਆਂ ਲਈ ਕਈ ਕਰੀਅਰ ਦੇ ਮੌਕੇ ਉਪਲਬਧ ਹੁੰਦੇ ਹਨ, ਜਿਵੇਂ ਡਾਟਾ ਐਨਾਲਿਸਟ, ਡਾਟਾ ਸਾਈਾਟਿਸਟ, ਬਿਜ਼ਨਸ ਐਨਾਲਿਸਟ ਤੇ ਮਸ਼ੀਨ ਲਰਨਿੰਗ ਇੰਜੀਨੀਅਰ | ਉਨ੍ਹਾਂ ਕਿਹਾ ਕਿ ਇਸ ਲਈ ਡਾਟਾ ਮਾਈਨਿੰਗ ਨੂੰ ਇਕ ਆਧੁਨਿਕ ਯੁੱਗ ਲਈ ਜ਼ਰੂਰੀ ਤਕਨਾਲੋਜੀ ਮੰਨਿਆ ਜਾਂਦਾ ਹੈ ਜੋ ਵਿਦਿਆਰਥੀਆਂ ਨੂੰ ਨਵੇਂ ਨਵੇਂ ਮੌਕਿਆਂ ਤੇ ਚੁਨੌਤੀਆਂ ਲਈ ਤਿਆਰ ਕਰਦੀ ਹੈ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਮੁੱਖ ਬੁਲਾਰੇ ਕੋਲੋਂ ਡਾਟਾ ਮਾਈਨਿੰਗ ਸੰਬੰਧੀ ਕਈ ਸਵਾਲ ਪੁੱਛੇ ਜਿਨ੍ਹਾਂ ਦੇ ਉਨ੍ਹਾਂ ਤਸੱਲੀਬਖ਼ਸ਼ ਢੰਗ ਨਾਲ ਜਵਾਬ ਦਿੱਤੇ | ਵਿਭਾਗ ਦੀ ਮੁਖੀ ਪ੍ਰੋ. ਦਮਨਜੀਤ ਕੌਰ ਨੇ ਡਾ. ਨਰੇਸ਼ ਗੁਪਤਾ ਦਾ ਧੰਨਵਾਦ ਕੀਤਾ | ਲੈਕਚਰ ਦੌਰਾਨ ਸਟੇਜ ਦਾ ਸੰਚਾਲਨ ਪ੍ਰੋ. ਵਰਿੰਦਰ ਕੌਰ ਨੇ ਕੀਤਾ | ਇਸ ਮੌਕੇ ਪ੍ਰੋ. ਪ੍ਰਭਜੋਤ ਕੌਰ, ਪੋ੍ਰ. ਕੰਚਨ ਗੁਪਤਾ, ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਇੰਦਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾਟਾ ਮਾਈਨਿੰਗ ਦੀ ਵਰਤੋਂ ਵਪਾਰ, ਸਿਹਤ, ਸਿੱਖਿਆ ਤੇ ਈ-ਕਾਮਰਸ ਵਰਗੇ ਖੇਤਰਾਂ 'ਚ ਕੀਤੀ ਜਾਂਦੀ ਹੈ-ਡਾ. ਦਿਨੇਸ਼ ਗੁਪਤਾ ਅਗਲੀ ਖ਼ਬਰ ਨਡਾਲਾ ਕਾਲਜ ਵਿਖੇ 'ਵੈੱਬ ਡਿਜ਼ਾਇਨਿੰਗ' ਵਿਸ਼ੇ 'ਤੇ ਵਰਕਸ਼ਾਪ <br/>
Ad Position 24