ਕਪੂਰਥਲਾ, 4 ਫਰਵਰੀ (ਸਡਾਨਾ)- ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫ਼ੈਕਟਰੀ ਦੀ ਕਾਰਜਕਾਰਨੀ ਦੀ ਮੀਟਿੰਗ ਅਨਿਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕਾਰਜਕਾਰਨੀ ਕਮੇਟੀ ਵਿਚ ਤਬਦੀਲੀਆਂ ਕਰਦਿਆਂ ਸੀਨੀਅਰ ਮੈਂਬਰਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਵਲੋਂ ਆਪਸੀ ਸਹਿਮਤੀ ਨਾਲ ਸਾਹਿਤਕਾਰ ਚੰਨ ਮੋਮੀ ਤੇ ਅਸ਼ਵਨੀ ਜੋਸ਼ੀ ਨੂੰ ਸਰਪ੍ਰਸਤ ਚੁਣਿਆ ਗਿਆ ਜਦਕਿ ਅਨਿਲ ਕੁਮਾਰ ਨੂੰ ਪ੍ਰਧਾਨ, ਡਾ. ਰਕੇਸ਼ ਚੰਦਰ ਵਿਨੋਦੀ ਨੂੰ ਮੀਤ ਪ੍ਰਧਾਨ, ਜਸਵੰਤ ਸਿੰਘ ਮਜਬੂਰ ਨੂੰ ਜਨਰਲ ਸਕੱਤਰ, ਸ਼ੀਤਲ ਛਾਇਆ ਨੂੰ ਵਿੱਤ ਸਕੱਤਰ, ਸੰਤੋਖ ਮੱਲ੍ਹੀ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਜਦਕਿ ਨਵਦੀਪ ਕੁਮਾਰ, ਅਵਤਾਰ ਸਿੰਘ, ਜਸਪਾਲ ਸਿੰਘ ਤੇ ਕਮਲਜੀਤ ਕੌਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ | ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਹੋਰ ਯਤਨ ਕਰਦੇ ਹੋਏ ਸਾਹਿਤਕ ਸਮਾਗਮ ਕਰਵਾਏ ਜਾਣਗੇ ਤੇ ਇਸੇ ਤਹਿਤ 4 ਮਾਰਚ ਨੂੰ ਕਵੀ ਦਰਬਾਰ