ਤਲਵੰਡੀ ਚੌਧਰੀਆਂ, 4 ਫਰਵਰੀ (ਪਰਸਨ ਲਾਲ ਭੋਲਾ)- ਬਿਕਰਮ ਸਿੰਘ ਮਜੀਠੀਆ ਦੀ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਹੋਣ ਦੀ ਖ਼ੁਸ਼ੀ ਵਿਚ ਸ਼੍ਰੋਮਣੀ ਅਕਾਲੀ ਦਲ ਯੂਥ ਤਲਵੰਡੀ ਚੌਧਰੀਆਂ ਵਿਖੇ ਸ਼ੇਰ ਸਿੰਘ ਘੁਮਾਣ ਅਤੇ ਪਿ੍ਤਪਾਲ ਸਿੰਘ ਜੋਸਨ ਦੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਲੱਡੂ ਵੰਡੇ ਗਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਥ ਆਗੂ ਸ਼ੇਰ ਸਿੰਘ ਘੁਮਾਣ ਨੇ ਕਿਹਾ ਕਿ ਝੂਠ ਕਦੇ ਫਲਦਾ ਨਹੀਂ, ਦੁਨੀਆਂ ਵਿਚ ਹਮੇਸ਼ਾ ਸੱਚ ਦੀ ਜਿੱਤ ਹੋਈ ਹੈ | ਇਸ ਦਾ ਸਬੂਤ ਸੁਪਰੀਮ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਜ਼ਮਾਨਤ ਹੈ | ਇਸ ਮੌਕੇ ਦਵਿੰਦਰ ਸਿੰਘ ਓਠੀ ਮੈਂਬਰ, ਯਾਦਵਿੰਦਰ ਸਿੰਘ ਓਠੀ, ਪਿ੍ਤਪਾਲ ਸਿੰਘ ਜੋਸਨ, ਜਗਜੀਤ ਸਿੰਘ ਵੜੈਚ, ਨਿਸ਼ਾਨ ਸਿੰਘ ਮੈਰੀਪੁਰੀਆ, ਯੋਗੇਸ਼ ਮੜੀਆ, ਬਲਵਿੰਦਰ ਸਿੰਘ, ਅਜੈਬ ਸਿੰਘ ਘੁਮਾਣ, ਅਮਰਜੀਤ ਸਿੰਘ ਘੁਮਾਣ, ਅਮਰਜੀਤ ਸਿੰਘ ਫੌਜੀ, ਕਮਲ ਲੰਬੜ, ਵੀਰਪਾਲ ਮੈਂਬਰ, ਡਾ. ਅਮਨ ਸਹੋਤਾ, ਗੁਰਜੀਤ ਸਿੰਘ, ਸ਼ਨੀ, ਅਰਸ਼ ਮੁਲਤਾਨ, ਹਰਵਿੰਦਰ,ਲਕਸ਼, ਪਵਨ, ਵੰਸ਼ ਨਾਹਰ, ਰਮਨਦੀਪ ਸਿੰਘ ਲੰਬੜਦਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |