ਕਪੂਰਥਲਾ, 4 ਫਰਵਰੀ (ਵਿ.ਪ੍ਰ.)- ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਕਪੂਰਥਲਾ ਵਲੋਂ ਸਥਾਨਕ ਮੁਹੱਲਾ ਸ਼ਹਿਰੀਆਂ ਦੇ ਕੋਟੂ ਚੌਕ ਵਿਚ ਸੰਵਿਧਾਨ ਦਿਵਸ ਸੰਬੰਧੀ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਤਰਸੇਮ ਸਿੰਘ ਥਾਪਰ, ਸਾਬਕਾ ਜ਼ਿਲ੍ਹਾ ਪ੍ਰਧਾਨ ਹਰਿੰਦਰ ਸ਼ੀਤਲ ਤੇ ਹਲਕਾ ਕਪੂਰਥਲਾ ਦੇ ਇੰਚਾਰਜ ਸੁਰਜੀਤ ਸਿੰਘ ਤੇ ਹਲਕਾ ਪ੍ਰਧਾਨ ਬਲਬੀਰ ਚੰਦ ਸਿੱਧਵਾਂ ਨੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਬੰਸ ਲਾਲ ਸਭਰਵਾਲ, ਜਨਰਲ ਸਕੱਤਰ ਸ਼ਹਿਰੀ ਵੇਦ ਪ੍ਰਕਾਸ਼, ਜ਼ਿਲ੍ਹਾ ਸਕੱਤਰ ਰੌਸ਼ਨ ਲਾਲ ਲੋਟੀਆ, ਜ਼ਿਲ੍ਹਾ ਕੈਸ਼ੀਅਰ ਅਸ਼ੋਕ ਗਿੱਲ, ਪਿੰਕਾ, ਸਵਾਮੀ ਰਾਜਪਾਲ, ਬੀਬੀ ਕਾਂਤਾ ਰਾਣੀ, ਬੀਬੀ ਸੋਮੀ, ਮੇਜਰ ਸਿੰਘ, ਸੋਨੂੰ, ਕ੍ਰਿਰਪਾਲ ਸਿੰਘ ਆਰੀਆਂਵਾਲ, ਹਰਪਾਲ, ਹੰਸ, ਕੁਲਵਿੰਦਰ ਸਿੰਘ, ਜਤਿੰਦਰ ਕੁਮਾਰ, ਸ਼ਾਦੀ ਰਾਮ, ਮਹਿੰਦਰ ਸਿੰਘ ਆਦਿ ਹਾਜ਼ਰ ਸਨ |