22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 06-02-2026
ਸੁਭਾਨਪੁਰ, 5 ਫ਼ਰਵਰੀ (ਸਤਨਾਮ ਸਿੰਘ)-ਡਾਇਰੈਕਟੋਰੇਟ ਆਰਯੂਵੇਦਾ ਪੰਜਾਬ ਤੇ ਜ਼ਿਲ੍ਹਾ ਆਯੁਰਵੈਦਿਕ ਡਾ: ਕੁਸਮ ਗੁਪਤਾ ਦੀ ਅਗਵਾਈ ਹੇਠ ਸੁਭਾਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਡਾ: ਕੁਸਮ ਗੁਪਤਾ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਕੀਤਾ | ਇਸ ਮੌਕੇ ਕੈਂਪ ਦੌਰਾਨ ਡਾ: ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਆਯੁਰਵੈਦਿਕ ਤੇ ਹੋਮਿਓਪੈਥਿਕ ਮੁਫ਼ਤ ਕੈਂਪ ਵਿਚ ਜਿਵੇਂ ਬੁਖ਼ਾਰ ਖਾਂਸੀ, ਪੇਟ ਰੋਗ, ਜੋੜਾਂ ਦੇ ਦਰਦ, ਸ਼ੂਗਰ, ਮਹਿਲਾ ਰੋਗ, ਬੀ.ਪੀ, ਕੰਨਾ ਤੇ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਸੰਬੰਧੀ ਮਰੀਜ਼ਾਂ ਚੈੱਕਅਪ ਕੀਤਾ | ਉਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਕੈਂਪ ਵਿਚ ਆਯੁਰਵੈਦ ਸੰਬੰਧੀ 469 ਮਰੀਜ਼ ਤੇ ਹੋਮਿਓਪੈਥੀ ਸਬੰਧੀ 315 ਮਰੀਜ਼ਾਂ ਨੇ ਲਾਹਾ ਲਿਆ | ਇਸ ਮੌਕੇ ਡਾ: ਕੁਸਮ ਗੁਪਤਾ ਨੇ ਹਾਜ਼ਰ ਲੋਕਾਂ ਨੂੰ ਆਯੁਰਵੈਦਿਕ ਤੇ ਹੋਮਿਓਪੈਥਿਕ ਪ੍ਰਣਾਲੀ ਰਾਹੀਂ ਇਲਾਜ ਕਰਾਉਣ ਦੀ ਅਪੀਲ ਕੀਤੀ | ਉਨ•ਾਂ ਕਿਹਾ ਕਿ ਇਹਨਾਂ ਦਵਾਈਆਂ ਨਾਲ ਮਰੀਜ਼ਾਂ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ | ਇਸ ਮੌਕੇ ਡਾ: ਰੁਪਿੰਦਰ ਕੌਰ, ਡਾ; ਰੇਖਾ, ਡਾ: ਜੇਯੂਰ ਰਹਿਮਾਨ, ਡਾ: ਤਰਲੋਕ ਵਿਰਦੀ, ਡਾ: ਮਨਪ੍ਰੀਤ ਕੌਰ.ਡਾ: ਰੇਸ਼ਮ ਸਿੰਘ, ਸਰੀਤਾ ਰਾਣੀ, ਮਾਲਤੀ, ਅਜੇ ਕੁਮਾਰ, ਸ਼ੇਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਰੱਖਣੀ ਤੇ ਲੋਕਾਂ ਨੂੰ ਸਿਹਤਮੰਦ ਵਾਤਾਵਰਨ ਬਾਰੇ ਜਾਗਰੂਕ ਕਰਨਾ ਹੀ ਕੌਮੀ ਸੇਵਾ ਯੋਜਨਾ ਦਾ ਮੁੱਖ ਮਕਸਦ-ਡਾ. ਕੁਲਵ... ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ 'ਚ ਵਿਦਿਆਰਥੀ ਉਤਸਵ 8 ਨੂੰ - ਪਿ੍ੰਸੀਪਲ ਡਾ. ਅਰਚਨਾ ਗਰਗ <br/>
Ad Position 24