ਖਲਵਾੜਾ, 5 ਫਰਵਰੀ (ਮਨਦੀਪ ਸਿੰਘ ਸੰਧੂ)- ਪਿੰਡ ਵਜੀਦੋਵਾਲ ਦੇ ਸਰਪੰਚ ਰਿੰਪਲ ਕੁਮਾਰ ਕੈਸ਼ੀਅਰ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੀ ਮਾਤਾ ਸਵ. ਵਿਜੇ ਰਾਣੀ ਨਮਿੱਤ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਦੀ ਰਸਮ ਮਾਤਾ ਚਿੰਤਪੁਰਨੀ ਮੰਦਿਰ ਨੇੜੇ ਪ੍ਰਾਇਮਰੀ ਸਕੂਲ ਪਿੰਡ ਵਜੀਦੋਵਾਲ ਤਹਿਸੀਲ ਫਗਵਾੜਾ ਵਿਖੇ ਸੰਪੰਨ ਹੋਈ | ਇਸ ਮੌਕੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪੰਡਿਤ ਕਿ੍ਸ਼ਨ ਮੁਰਾਰੀ ਫਗਵਾੜਾ ਤੇ ਪੰਡਿਤ ਨਵੀਨ ਕਟਾਰਾ ਵਜੀਦੋਵਾਲ ਨੇ ਗਰੁੜ ਪੁਰਾਣ ਦੀ ਕਥਾ ਸਰਵਣ ਕਰਵਾਈ | ਉਪਰੰਤ ਬੀਬੀ ਵਿਜੇ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਤੋਂ ਇਲਾਵਾ ਪੰਚਾਇਤ ਯੂਨੀਅਨ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਬੀ.ਡੀ.ਪੀ.ਓ. ਲਖਵਿੰਦਰ ਕਲੇਰ, ਭਾਰਤੀ ਕਿਸਾਨ ਯੂਨੀਅਨ (ਦੋਆਬਾ) ਸਰਕਲ ਫਗਵਾੜਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ, ਸਰਪੰਚ ਪਲਵਿੰਦਰ ਸਿੰਘ ਰਾਮਗੜ੍ਹ, ਮੇਜਰ ਸਿੰਘ ਨੰਬਰਦਾਰ ਮੇਹਲੀ, ਸੁਖਵਿੰਦਰ ਸਿੰਘ ਰਾਣੀਪੁਰ ਤੇ ਮਾਸਟਰ ਗਿਆਨ ਚੰਦ ਨਈਅਰ ਖਲਵਾੜਾ ਨੇ ਕਿਹਾ ਕਿ ਮਾਤਾ ਵਿਜੇ ਰਾਣੀ ਧਾਰਮਿਕ ਤੇ ਦਿਆਲੂ ਸੁਭਾਅ ਵਾਲੀ ਸ਼ਖ਼ਸੀਅਤ ਸਨ | ਉਨ੍ਹਾਂ ਦੇ ਸਵਰਗਵਾਸ ਨਾਲ ਪਰਿਵਾਰ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਮਾਤਾ ਵਿਜੇ ਰਾਣੀ ਨੇ ਆਪਣੇ ਪਰਿਵਾਰ ਨੂੰ ਪਿਆਰ, ਅਨੁਸ਼ਾਸਨ ਤੇ ਚੰਗੀਆਂ ਕਦਰਾਂ-ਕੀਮਤਾਂ ਦੀ ਸਿੱਖਿਆ ਦਿੱਤੀ | ਉਨ੍ਹਾਂ ਦਾ ਪਿਆਰ ਅਤੇ ਆਸ਼ੀਰਵਾਦ ਹਮੇਸ਼ਾ ਪਰਿਵਾਰ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਰਹਿਣਗੇ | ਪ੍ਰਮਾਤਮਾ ਉਨ੍ਹਾਂ ਦੀ ਵਿੱਛੜੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਦੁਖੀ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖ਼ਸ਼ੇ | ਸਟੇਜ ਦੀ ਸੇਵਾ ਰਿਟਾ. ਪਿ੍ੰਸੀਪਲ ਹਰਮੇਸ਼ ਪਾਠਕ ਵਲੋਂ ਨਿਭਾਈ ਗਈ | ਅਖੀਰ ਵਿਚ ਸਰਪੰਚ ਰੱਜਤ ਭਨੋਟ ਨੇ ਸਮੂਹ ਪਤਵੰਤਿਆਂ ਦਾ ਸ਼ਰਧਾਂਜਲੀ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ | ਇਸ ਮੌਕੇ ਲਾਭ ਚੰਦ ਨੰਬਰਦਾਰ ਯੂਨੀਅਨ ਕਪੂਰਥਲਾ, ਪੰਡਿਤ ਅਸ਼ੋਕ ਕੁਮਾਰ, ਰਾਜ ਕੁਮਾਰ ਪ੍ਰਧਾਨ, ਸੁਰਿੰਦਰ ਖੀਵਾ, ਬਲਜਿੰਦਰ ਕੁਮਾਰ ਬਿਸ਼ਨਪੁਰ, ਵਿਪਨ ਕੁਮਾਰ ਖੀਵਾ, ਬੱਬੂ ਕਾਲੀਆ ਕਪੂਰਥਲਾ, ਕੁਲਦੀਪ ਕਾਲੀਆ, ਹਰੀ ਓਮ ਸ਼ਰਮਾ ਤੇ ਰੋਹਿਤ ਸ਼ਰਮਾ, ਚੇਤਨ ਸ਼ਰਮਾ, ਸੁਖਵਿੰਦਰ ਸਿੰਘ ਸਰਪੰਚ ਉੱਚਾ ਪਿੰਡ, ਸੁਰਿੰਦਰਪਾਲ ਸਿੰਘ ਸਰਪੰਚ ਖਲਵਾੜਾ ਕਲੋਨੀ, ਤਜਿੰਦਰ ਪਾਲ ਸਿੰਘ ਸਰਪੰਚ ਸੰਗਤਪੁਰ, ਆਗਿਆਪਾਲ ਸਿੰਘ ਖਲਵਾੜਾ, ਪੰਚਾਇਤ ਸਕੱਤਰ ਮਲਕੀਤ ਚੰਦ, ਏ.ਪੀ.ਓ. ਸੁਰਿੰਦਰ ਪਾਲ ਸਿੰਘ, ਸਤੀਸ਼ ਕੁਮਾਰ ਨੰਬਰਦਾਰ ਵਜੀਦੋਵਾਲ, ਕੁਲਵੰਤ ਕੌਰ ਸਰਪੰਚ ਪਾਂਸ਼ਟ, ਬਲਵਿੰਦਰ ਕੁਮਾਰ ਸਰਪੰਚ ਬਘਾਣਾ, ਰਾਣੀ ਸਰਪੰਚ ਮਹੇੜੂ, ਸੁਨੀਤਾ ਸਰਪੰਚ ਦੁੱਗਾ, ਕਾਮਰੇਡ ਰਣਦੀਪ ਸਿੰਘ ਰਾਣਾ, ਬਰਿਜ ਲਾਲ, ਜੋਤੀ ਸ਼ਰਮਾ, ਅਮਿੱਤ ਸ਼ਰਮਾ, ਰਾਮ ਪਾਲ ਸਾਹਨੀ, ਕਮਲ ਕੌਸ਼ਲ ਤੋਂ ਇਲਾਵਾ ਹੋਰਨਾਂ ਪਤਵੰਤਿਆਂ ਨੇ ਵੀ ਬੀਬੀ ਵਿਜੇ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |