22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਆਯੂਸ਼ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 06-02-2026
ਫਗਵਾੜਾ, 5 ਫਰਵਰੀ (ਚਾਨਾ)-ਡਾਇਰੈਕਟੋਰੇਟ ਆਰਯੂਵੇਦਾ ਪੰਜਾਬ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਕਪੂਰਥਲਾ ਡਾ. ਕੁਸਮ ਗੁਪਤਾ ਦੀ ਅਗਵਾਈ ਹੇਠ ਗੁਰਦੁਆਰਾ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ, ਚਾਹਲ ਨਗਰ ਫਗਵਾੜਾ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਉਦਯੋਗਪਤੀ ਦਲਵੀਰ ਸਿੰਘ ਫੁੱਲ ਨੇ ਰਸਮੀ ਰਿਬਨ ਕੱਟ ਕੇ ਕੀਤਾ | ਕੈਂਪ ਦੌਰਾਨ ਡਾ. ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਇਆ ਦਾ ਕੋਈ ਵੀ ਸਾਈਡ ਇਫ਼ੇਕਟ ਨਹੀਂ ਹੁੰਦਾ | ਡਾ. ਗੁਰਦੀਪ ਸਿੰਘ ਨੇ ਆਯੁਰਵੇਦ ਤੇ ਡਾ: ਅੰਕੁਸ਼ ਅਗਰਵਾਲ ਨੇ ਹੋਮਿਓਪੈਥਿਕ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਆਯੁਰਵੈਦਿਕ ਤੇ ਹੋਮਿਓਪੈਥਿਕ ਪ੍ਰਣਾਲੀ ਰਾਹੀਂ ਇਲਾਜ ਕਰਾਉਣ ਲਈ ਪ੍ਰੇਰਿਤ ਕੀਤਾ | ਕੈਂਪ 'ਚ ਬੁਖ਼ਾਰ, ਖਾਂਸੀ, ਪੇਟ ਰੋਗ, ਜੋੜਾਂ ਦੇ ਦਰਦ, ਸ਼ੂਗਰ, ਬੀ.ਪੀ. ਮਹਿਲਾ ਰੋਗ ਤੋਂ ਇਲਾਵਾ ਨੱਕ, ਕੰਨ, ਅੱਖਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕਰਕੇ ਲੋੜਵੰਦਾਂ ਨੂੰ ਫ਼ਰੀ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਾ. ਪ੍ਰੀਤੀ ਬਾਲੂ ਨੇ ਔਰਤਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ | ਕੈਂਪ ਦੌਰਾਨ ਆਯੁਰਵੈਦਿਕ ਸਬੰਧੀ 453 ਮਰੀਜ਼ ਤੇ ਹੋਮਿਓਪੈਥਿਕ ਸਬੰਧੀ 316 ਮਰੀਜ਼ਾਂ ਨੇ ਮੁਫ਼ਤ ਆਯੂਸ਼ ਕੈਂਪ ਦਾ ਫ਼ਾਇਦਾ ਉਠਾਇਆ | ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਵਲੋਂ ਡਾ. ਕੁਲਵੰਤ ਸਿੰਘ, ਡਾ. ਗੁਰਦੀਪ ਸਿੰਘ, ਡਾ. ਪ੍ਰੀਤੀ ਬਾਲੂ, ਫਾਰਮਾਸਿਸਟ ਪਵਨਦੀਪ ਕੁਮਾਰ ਤੇ ਹੋਮਿਓਪੈਥਿਕ ਵਿਭਾਗ ਵਲੋਂ ਡਾ. ਅੰਕੁਸ਼ ਅਗਰਵਾਲ, ਡਾ. ਰਮਿੰਦਰ ਸਿੰਗਲਾ, ਫਾਰਮਾਸਿਸਟ ਵਰਿੰਦਰ ਕੁਮਾਰ, ਰਾਜ ਕੁਮਾਰ ਤੇ ਸਹਾਇਕ ਅਨਿਲ ਕੁਮਾਰ ਆਦਿ ਨੇ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ | ਇਸ ਮੌਕੇ ਕਰਨਲ ਸਰਦਾਰ ਹਰਬੰਸ ਸਿੰਘ, ਕਮਲੇਸ਼ ਕੌਰ, ਰਵਿੰਦਰ ਕੌਰ, ਪ੍ਰਸ਼ੋਤਮ ਸਿੰਘ ਵੀ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਭਲਕੇ 7 ਨੂੰ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ 'ਚ ਕੱਲ੍ਹ ਕਰਵਾਈ ਜਾਵੇਗੀ ਅਧਿਆਪਕ ਮਾਪੇ ਮਿਲਣੀ- ਇੰਚਾਰਜ ਜਗਤਾਰ ਸਿੰਘ <br/>...
Ad Position 24