29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਵਿਸ਼ਵ ਕੈਂਸਰ ਦਿਵਸ ਮੌਕੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 07-02-2026
ਫਗਵਾੜਾ, 6 ਫਰਵਰੀ (ਹਰਜੋਤ ਸਿੰਘ ਚਾਨਾ)- ਵਿਸ਼ਵ ਕੈਂਸਰ ਦਿਵਸ ਮੌਕੇ ਕੈਂਸਰ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਐਮ.ਡੀ. ਡਾ. ਦਰਸ਼ਨ ਬੱਧਨ ਨੇ ਕੈਂਸਰ ਦੇ ਲੱਛਣਾਂ, ਰੋਕਥਾਮ ਤੇ ਆਧੁਨਿਕ ਇਲਾਜ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ | ਕੈਂਸਰ ਸਿਰਫ਼ ਇੱਕ ਬਿਮਾਰੀ ਨਹੀਂ ਹੈ ਬਲਕਿ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਕਾਰਨ ਸਰੀਰ 'ਚ ਸੈੱਲ ਬਦਲ ਜਾਂਦੇ ਹਨ, ਕੈਂਸਰ ਮਨੁੱਖੀ ਸਰੀਰ 'ਚ ਲਗਭਗ ਕਿਤੇ ਵੀ ਸ਼ੁਰੂ ਹੋ ਸਕਦਾ ਹੈ | ਕੁੱਝ ਖ਼ਰਾਬ ਸੈੱਲ ਟਿਊਮਰ ਬਣਾ ਸਕਦੇ ਹਨ ਟਿਊਮਰ ਕੈਂਸਰ ਵਾਲਾ ਜਾਂ ਗੈਰ-ਕੈਂਸਰ ਰਹਿਤ ਹੋ ਸਕਦਾ ਹੈ ਕੈਂਸਰ ਦੀਆਂ ਕਈ ਕਿਸਮਾਂ ਹਨ | ਕੈਂਸਰ ਬਾਰੇ ਜਾਗਰੂਕਤਾ ਤੇ ਜਲਦੀ ਪਤਾ ਲਗਾਉਣਾ ਕੈਂਸਰ ਦੇ ਸਫਲ ਇਲਾਜ 'ਚ ਯੋਗਦਾਨ ਪਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕੈਂਸਰ ਦੇ ਸ਼ੁਰੂਆਤੀ ਲੱਛਣਾਂ 'ਚ ਵਜ਼ਨ ਘਟਣਾ, ਸਰੀਰ 'ਚ ਦਰਦ, ਚਮੜੀ 'ਚ ਬਦਲਾਅ ਤੇ ਲੰਬੇ ਸਮੇਂ ਤੱਕ ਥਕਾਵਟ ਮਹਿਸੂਸ ਹੋਣਾ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਸੰਤੁਲਿਤ ਤੇ ਪੌਸ਼ਟਿਕ ਖ਼ੁਰਾਕ ਵਲੋਂ, ਨਿਯਮਤ ਕਸਰਤ ਕਰੋ, ਤੰਬਾਕੂ ਤੇ ਸ਼ਰਾਬ ਤੋਂ ਦੂਰ ਰਹੋ, ਸਿਹਤਮੰਦ ਭਾਰ ਬਣਾਈ ਰੱਖੋ, ਨਿਯਮਤ ਜਾਂਚ ਕਰਵਾਓ | ਉਨ੍ਹਾਂ ਕਿਹਾ ਕਿ ਕੈਂਸਰ ਤੋਂ ਡਰਨ ਦੀ ਬਜਾਏ ਇਸ ਦਾ ਮੁਕਾਬਲਾ ਕਰਨ ਦੀ ਲੋੜ ਹੈ | ਇਸ ਮੌਕੇ ਡਾ. ਅੰਜਨਾ ਅਰੋੜਾ, ਡਾ.ਪਾਰੂਲ ਪਾਲ, ਡਾ. ਪ੍ਰਨੀਲਾ ਸੀਮਾਰ, ਡਾ. ਦੀਪਕ ਬੰਗਾ, ਡਾ. ਰੋਹਿਤ ਬੰਗਾ, ਡਾ. ਅਨਮੋਲ, ਡਾ. ਸਿਮਰਜੀਤ ਕੌਰ, ਹੈੱਡ ਨਰਸਿੰਗ ਸਿਸਟਰ ਰੀਟਾ ਮਸੀਹ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਭੁਲੱਥ ਦੇ ਸੀਨੀਅਰ ਅਕਾਲੀ ਵਰਕਰ ਭਜਨ ਸਿੰਘ ਭਦਾਸ ਦਾ ਦਿਹਾਂਤ, ਸਸਕਾਰ ਅੱਜ <br/> ਅਗਲੀ ਖ਼ਬਰ ਪਿੰਡ ਬੂਟ ਵਿਖੇ ਬੇਅਦਬੀ ਦਾ ਦੋਸ਼ੀ ਕਾਬੂ
Ad Position 24