ਈ.ਟੀ.ਟੀ. ਤੋਂ ਬੀ.ਪੀ.ਈ.ਓ. ਤੱਕ ਦੀਆਂ ਤਰੱਕੀਆਂ ਤਰਕਸੰਗਤ ਢੰਗ ਨਾਲ ਕੀਤੀਆਂ ਜਾਣ-ਡੀ.ਟੀ.ਐਫ. ਆਗੂ
ਡੀ.ਟੀ.ਐਫ. ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਮਿਲਿਆ
ਕਪੂਰਥਲਾ, 28 ਨਵੰਬਰ (ਅਮਰਜੀਤ ਕੋਮਲ)-ਸਿੱਖਿਆ ਵਿਭਾਗ ’ਚ ਪਦਉੱਨਤੀਆਂ, ਮਿਡ ਡੇ ਮੀਲ ਦੀ ਕੁਕਿੰਗ ਕਾਸਟ ਦੇ ਬਿੱਲਾਂ ਦੀ ਅਦਾਇਗੀ ਤੇ ਅਧਿਆਪਕਾਂ ਦੇ ਹੋਰ ਕਈ ਭਖਦੇ ਮਸਲਿਆਂ ਨੂੰ ਲੈ ਕੇ ਡੈਮੋਕਰੇਟਿਕ ਟੀਚਰਜ਼ ਫ਼ਰੰਟ ਕਪੂਰਥਲਾ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਨੂੰ ਮਿਲਿਆ। ਵਫ਼ਦ ਨੇ ਕਪੂਰਥਲਾ ਜ਼ਿਲ੍ਹੇ ਵਿਚ ਤਰੱਕੀਆਂ ਦੇ ਮਾਮਲੇ ਵਿਚ ਹੋ ਰਹੀ ਦੇਰੀ, ਈ.
ਜ਼
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਨਾਲ ਮੁਲਾਕਾਤ ਤੋਂ ਬਾਅਦ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਤਜਿੰਦਰ ਸਿੰਘ ਅਲੌਦੀਪੁਰ, ਜੈਮਲ ਸਿੰਘ, ਬਲਬੀਰ ਸਿੰਘ, ਅਵਤਾਰ ਸਿੰਘ ਤੇ ਸੁਰਿੰਦਰਪਾਲ ਨਾਲ। ਤਸਵੀਰ: ਤਿਲਕਰਾਜ
29-11-2026
ਕਪੂਰਥਲਾ, 28 ਨਵੰਬਰ (ਅਮਰਜੀਤ ਕੋਮਲ)-ਸਿੱਖਿਆ ਵਿਭਾਗ ’ਚ ਪਦਉੱਨਤੀਆਂ, ਮਿਡ ਡੇ ਮੀਲ ਦੀ ਕੁਕਿੰਗ ਕਾਸਟ ਦੇ ਬਿੱਲਾਂ ਦੀ ਅਦਾਇਗੀ ਤੇ ਅਧਿਆਪਕਾਂ ਦੇ ਹੋਰ ਕਈ ਭਖਦੇ ਮਸਲਿਆਂ ਨੂੰ ਲੈ ਕੇ ਡੈਮੋਕਰੇਟਿਕ ਟੀਚਰਜ਼ ਫ਼ਰੰਟ ਕਪੂਰਥਲਾ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਨੂੰ ਮਿਲਿਆ। ਵਫ਼ਦ ਨੇ ਕਪੂਰਥਲਾ ਜ਼ਿਲ੍ਹੇ ਵਿਚ ਤਰੱਕੀਆਂ ਦੇ ਮਾਮਲੇ ਵਿਚ ਹੋ ਰਹੀ ਦੇਰੀ, ਈ.ਟੀ.ਟੀ. ਤੋਂ ਹੈੱਡ ਟੀਚਰ, ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਤੋਂ ਬੀ.ਪੀ.ਈ.ਓ. ਦੀਆਂ ਤਰੱਕੀਆਂ ਪਾਰਦਰਸ਼ੀ ਤੇ ਤਰਕਸੰਗਤ ਢੰਗ ਨਾਲ ਕਰਨ ਦੀ ਮੰਗ ਕੀਤੀ ਤਾਂ ਜੋ ਤਰੱਕੀ ਦੇ ਯੋਗ ਕਰਮਚਾਰੀਆਂ ਨੂੰ ਲਾਭ ਮਿਲ ਸਕੇ ਤੇ ਸਕੂਲ ਮੁਖੀਆਂ ਦੀ ਖਾਲੀ ਪੋਸਟਾਂ ਵੀ ਭਰੀਆਂ ਜਾ ਸਕਣ। ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦੱਸਿਆ ਕਿ ਸਾਲ 1993-98 ਵਿਚ ਬਤੌਰ ਈ.ਟੀ.ਟੀ. ਭਰਤੀ ਹੋਏ ਅਧਿਆਪਕ ਸਤੰਬਰ 2016 ਵਿਚ ਹੈੱਡ ਟੀਚਰ, ਸਤੰਬਰ 2020 ਵਿਚ ਸੈਂਟਰ ਹੈੱਡ ਟੀਚਰ ਬਣੇ। ਵਫ਼ਦ ਨੇ ਮੰਗ ਕੀਤੀ ਕਿ 90 ਪ੍ਰਤੀਸ਼ਤ ਬੀ.ਪੀ.ਈ.ਓ. ਦੇ ਪ੍ਰਮੋਸ਼ਨ ਕੋਟੇ ਵਿਚੋਂ ਤੁਰੰਤ ਪ੍ਰਭਾਵ ਨਾਲ 25 ਪ੍ਰਤੀਸ਼ਤ ਸਿੱਧੀ ਭਰਤੀ ਰਾਹੀਂ ਬਣੇ ਸੀ.ਐਚ.ਟੀ. (ਅਗਸਤ 2019 ਬੈਚ) ਅਤੇ 75 ਪ੍ਰਤੀਸ਼ਤ ਕੋਟਾ ਤਰੱਕੀ ਰਾਹੀਂ ਬਣੇ ਸੀ.ਐਚ.ਟੀ. ਵਿਚੋਂ ਤਰੱਕੀ ਦੇ ਯੋਗ ਅਧਿਆਪਕਾਂ ਦੇ ਕੇਸਾਂ ਨੂੰ ਵਿਚਾਰ ਕੇ ਤਰੱਕੀਆਂ ਕੀਤੀਆਂ ਜਾਣ। ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਪਦਉੱਨਤੀਆਂ ਹੋਈਆਂ ਤਾਂ ਡੀ.ਟੀ.ਐਫ. ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਅਧਿਆਪਕ ਆਗੂਆਂ ਵਲੋਂ ਦਿੱਤੇ ਗਏ ਸੁਝਾਅ ਤੇ ਦਲੀਲਾਂ ਸੁਣਨ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਕਰਕੇ ਤਰੱਕੀਆਂ ਤਰਕਸੰਗਤ ਤਰੀਕੇ ਨਾਲ ਕੀਤੀਆਂ ਜਾਣਗੀਆਂ। ਇਸ ਮੌਕੇ ਤਜਿੰਦਰ ਸਿੰਘ ਅਲੌਦੀਪੁਰ ਜਨਰਲ ਸਕੱਤਰ, ਜੈਮਲ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵੀਰ ਸਿੰਘ ਸੈਂਟਰ ਹੈੱਡ ਟੀਚਰ ਢਪਈ, ਮਲਕੀਤ ਸਿੰਘ ਬਲਾਕ ਪ੍ਰਧਾਨ ਕਪੂਰਥਲਾ-3, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।