12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਆਈ. ਐਮ. ਏ. ਦੀ ਮੀਟਿੰਗ ਵਿਚ ਨਿਊਰੋਲੋਜੀ ਨਾਲ ਸੰਬੰਧਿਤ ਸਮੱਸਿਆਵਾਂ ਸੰਬੰਧੀ ਹੋਈ ਚਰਚਾ <br/>

Ad Position 21
No active advertisement
ਅਜੀਤ ਡੈਸਕ 25-02-2026
ਕਪੂਰਥਲਾ, 24 ਫਰਵਰੀ (ਸਡਾਨਾ)-ਆਈ.ਐਮ.ਏ. ਦੀ ਸੀ.ਐਮ.ਈ. ਮੀਟਿੰਗ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਪਿਮਜ਼ ਹਸਪਤਾਲ ਜਲੰਧਰ ਦੀ ਨਿਊਰਲੋਜਿਸਟ ਡਾ. ਸੁਰਭੀ ਮਹਾਜਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਨਿਊਰੋਲੋਜੀ ਨਾਲ ਜੁੜੀਆਂ ਸਮੱਸਿਆਵਾਂ ਤੇ ਇਨ੍ਹਾਂ ਦੇ ਇਲਾਜ ਸਬੰਧੀ ਹਾਜ਼ਰ ਡਾਕਟਰਾਂ ਨੂੰ ਆਧੁਨਿਕ ਤਕਨੀਕ ਬਾਰੇ ਜਾਣੂ ਕਰਵਾਇਆ | ਡਾ. ਸੁਰਭੀ ਮਹਾਜਨ ਨੇ ਦੱਸਿਆ ਕਿ ਸਮੇਂ ਸਿਰ ਰੋਗ ਦੀ ਪਹਿਚਾਣ ਕਰਨਾ ਅਤੇ ਸਹੀ ਇਲਾਜ ਨਾਲ ਮਰੀਜ਼ ਨੂੰ ਕਾਫ਼ੀ ਲਾਭ ਮਿਲਦਾ ਹੈ | ਉਨ੍ਹਾਂ ਡਾਕਟਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ | ਇਸ ਮੌਕੇ ਪ੍ਰਧਾਨ ਡਾ. ਰਵਜੀਤ ਸਿੰਘ, ਜਨਰਲ ਸਕੱਤਰ ਡਾ. ਪੀ.ਐਸ. ਔਜਲਾ ਨੇ ਵੀ ਸੰਬੋਧਨ ਕੀਤਾ | ਅੰਤ ਵਿਚ ਡਾ. ਸੁਰਭੀ ਮਹਾਜਨ ਨੂੰ ਆਈ.ਐਮ.ਏ. ਦੀ ਇਕਾਈ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਦੌਰਾਨ ਡਾ. ਅਨੂਪ ਮੇਘ, ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਕੌਰ, ਡਾ. ਡੀ.ਕੇ. ਮਿੱਤਲ, ਡਾ. ਰਾਜ ਕੁਮਾਰ ਭਗਤ, ਡਾ. ਜੇ.ਐਸ. ਥਿੰਦ, ਡਾ. ਅਮਨਜੋਤ ਕੌਰ, ਡਾ. ਸੰਦੀਪ ਧਵਨ, ਡਾ. ਮੋਹਨਪ੍ਰੀਤ ਸਿੰਘ, ਡਾ. ਕੁਲਜੀਤ ਸਿੰਘ, ਡਾ. ਨਰਿੰਦਰ ਸਿੰਘ, ਡਾ. ਸਿੰਮੀ ਧਵਨ, ਡਾ. ਵਿਪਨ ਅਰੋੜਾ, ਡਾ. ਅੰਜੂ ਅਰੋੜਾ, ਡਾ. ਅਮਨਦੀਪ ਕੌਰ, ਡਾ. ਅਮਨ ਸੁਮਿਤ ਅਰੋੜਾ, ਡਾ. ਹਰਜੀਤ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਆਸੀ ਦਬਾਅ ਹੇਠ ਗ਼ੈਰਕਾਨੰੂਨੀ ਤੋੜਫੋੜ ਦੇ ਲਗਾਏ ਦੋਸ਼ <br/> ਖਹਿਰਾ ਵਲੋਂ ਬੀ.ਡੀ.ਪੀ.ਓ. ਨਡਾਲਾ ਕੁਲਵਿੰਦਰ ਰੰਧਾ... ਅਗਲੀ ਖ਼ਬਰ ਪੂਜਾ ਸ਼ਰਮਾ ਨੇ ਕੀਤਾ ਚੋਣ ਪ੍ਰਚਾਰ
Ad Position 24