18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਸਪੱਸ਼ਟ ਸਮਾਂ ਸੀਮਾ ਦਾ ਐਲਾਨ ਕਰੇ ਕੇਂਦਰ- ਵਿਕਾਸ ਜੇਤਲੀ <br/>

Ad Position 21
No active advertisement
ਸਹਾਇਕ ਕਿਰਤ ਕਮਿਸ਼ਨਰ ਨੇਹਾ ਸ਼ਰਮਾ ਨੂੰ ਮੰਗ-ਪੱਤਰ ਦਿੰਦੇ ਹੋਏ ਪ੍ਰਧਾਨ ਵਿਕਾਸ ਜੇਤਲੀ ਤੇ ਹੋਰ ਆਗੂ | ਅਜੀਤ ਤਸਵੀਰ <br/> 26-02-2026
ਜਲੰਧਰ, 25 ਫਰਵਰੀ (ਹਰਵਿੰਦਰ ਸਿੰਘ ਫੁੱਲ)- ਉੱਤਰੀ ਰੇਲਵੇ ਕਰਮਚਾਰੀ ਯੂਨੀਅਨ (ਯੂ.ਆਰ.ਕੇ.ਯੂ.) ਨੇ ਅੱਜ ਫ਼ਿਰੋਜ਼ਪੁਰ ਡਿਵੀਜ਼ਨ ਦੇ ਡਵੀਜ਼ਨਲ ਵਰਕਿੰਗ ਪ੍ਰੈਜ਼ੀਡੈਂਟ ਵਿਕਾਸ ਜੇਤਲੀ ਦੀ ਅਗਵਾਈ 'ਚ ਸਹਾਇਕ ਕਿਰਤ ਕਮਿਸ਼ਨਰ (ਕੇਂਦਰੀ), ਜਲੰਧਰ ਦੇ ਦਫ਼ਤਰ ਵਿਖੇ ਸਹਾਇਕ ਕਿਰਤ ਕਮਿਸ਼ਨਰ (ਕੇਂਦਰੀ) ਨੇਹਾ ਸ਼ਰਮਾ ਨੂੰ ਇੱਕ ਮੰਗ-ਪੱਤਰ ਸੌਂਪਦੇ ਹੋਏ ਕਿਹਾ ਕਿ ਭਾਰਤੀ ਰੇਲਵੇ ਦੇਸ਼ ਦੀ ਜੀਵਨ ਰੇਖਾ ਹੈ ਪਰ ਕਰਮਚਾਰੀਆਂ 'ਤੇ ਵਧਦੇ ਕੰਮ ਦੇ ਬੋਝ, ਸਟਾਫ਼ ਦੀ ਭਾਰੀ ਘਾਟ ਤੇ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਇੱਕ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ | ਵਿਕਾਸ ਜੇਤਲੀ ਨੇ ਕਿਹਾ ਕਿ 8ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਿਚ ਦੇਰੀ ਅਸਵੀਕਾਰ ਯੋਗ ਹੈ ਤੇ ਕੇਂਦਰ ਸਰਕਾਰ ਨੂੰ ਇੱਕ ਸਪਸ਼ਟ ਸਮਾਂ-ਸੀਮਾ ਦਾ ਐਲਾਨ ਕਰਨਾ ਚਾਹੀਦਾ ਹੈ ਤੇ ਕਾਮਿਆਂ ਦੇ ਹਿਤਾਂ ਦੀ ਰੱਖਿਆ ਲਈ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ | ਯੂਨੀਅਨ ਨੇ ਮੰਗ ਕੀਤੀ ਕਿ ਰੇਲਵੇ ਵਿਚ ਖ਼ਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ, ਆਊਟਸੋਰਸਿੰਗ ਤੇ ਠੇਕੇਦਾਰੀ ਪ੍ਰਥਾ ਵਾਂ ਨੂੰ ਖ਼ਤਮ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ (ਓ.ਪੀ.ਐੱਸ.) ਨੂੰ ਬਹਾਲ ਕਰਨ ਤੇ ਤਨਖ਼ਾਹ ਵਿਚ ਵਿਗਾੜਾਂ ਨੂੰ ਤੁਰੰਤ ਦੂਰ ਕੀਤੇ ਜਾਣ ਦੀ ਮੰਗ ਕੀਤੇ | ਸ੍ਰੀ ਜੇਤਲੀ ਨੇ ਲਗਾਤਾਰ ਵਧਦੀ ਮਹਿੰਗਾਈ ਤੇ ਸਥਿਰ ਤਨਖ਼ਾਹ ਢਾਂਚੇ 'ਤੇ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ | ਇਸ ਮੌਕੇ ਰਾਜ ਕਿਸ਼ੋਰ, ਪੰਕਜ ਕੁਮਾਰ, ਅਰਜਨ ਸਿੰਘ, ਬਿ੍ਜ ਵਰਕਸ਼ਾਪ, ਦੀਪਕ ਕੁਮਾਰ, ਵਿਪਿਨ ਕੁਮਾਰ, ਭੁਪਿੰਦਰ ਸਿੰਘ ਤੇ ਹੋਰ ਯੂਨੀਅਨ ਅਧਿਕਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਜਰਮਨੀ ਵੱਲੋਂ ਡਾਇਲੈਸਿਸ ਸੈਂਟਰ ਨੂੰ ਰਾਸ਼ੀ ਭੇਟ <br/> ਅਗਲੀ ਖ਼ਬਰ ਫੋਕਲ ਪੁਆਇੰਟ 'ਚ ਚਿੱਟੇ ਦਾ ਸੇਵਨ ਕਰਦਾ ਨੌਜਵਾਨ ਕਾਬੂ
Ad Position 24