25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕੇਂਦਰ ਸਰਕਾਰ ਆਲੂਆਂ ਸਮੇਤ ਸਾਰੀਆਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤਹਿ ਕਰੇ- ਬਾਊਪੁਰ, ਪੱਕਾ ਕੋਠਾ, ਸ਼ਾਹਜਹਾਨਪੁਰ

Ad Position 21
No active advertisement
ਅਜੀਤ ਡੈਸਕ 27-02-2026
ਡਡਵਿੰਡੀ, 26 ਫਰਵਰੀ (ਦਿਲਬਾਗ ਸਿੰਘ ਝੰਡ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਤੇ ਜ਼ਿਲ੍ਹਾ ਖ਼ਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ ਨੇ ਕਿਹਾ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਵਲੋਂ ਫ਼ਸਲਾਂ ਦੇ ਭਾਅ ਨਿਸ਼ਚਿਤ ਨਾ ਕਰਨ ਕਰਕੇ ਜਿੱਥੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ, ਉੱਥੇ ਸਸਤੇ ਰੇਟ 'ਤੇ ਆਲੂ ਦੀ ਫ਼ਸਲ ਖ਼ਰੀਦ ਕੇ ਉਹੀ ਫ਼ਸਲ ਚਾਰ -ਪੰਜ ਗੁਣਾ ਵੱਧ ਰੇਟ 'ਤੇ ਵੇਚ ਕੇ ਘਰੇਲੂ ਖਪਤਕਾਰਾਂ ਦੀ ਵੀ ਭਾਰੀ ਲੁੱਟ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਜਿਸ ਤਰ੍ਹਾਂ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਹੋਕਾ ਦਿੰਦੀਆਂ ਹਨ ਤੇ ਦੂਜੇ ਪਾਸੇ ਜਦੋਂ ਫ਼ਸਲੀ ਵਿਭਿੰਨਤਾ ਦੇ ਬਾਵਜੂਦ ਵੀ ਕੋਈ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ ਤਾਂ ਜ਼ਿਮੀਂਦਾਰਾਂ ਵਿਚ ਨਿਰਾਸ਼ਾ ਵੇਖਣ ਨੂੰ ਮਿਲਦੀ ਹੈ | ਪੰਜਾਬ ਅੰਦਰ ਇਸ ਵੇਲੇ ਆਲੂ ਦੀ ਫ਼ਸਲ ਦੀ ਪੁਟਾਈ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਕੋਈ ਵੀ ਵਪਾਰੀ ਆਲੂ ਦੀ ਫ਼ਸਲ ਖ਼ਰੀਦਣ ਲਈ ਨਹੀਂ ਆ ਰਿਹਾ ਅਤੇ ਬਾਜ਼ਾਰ ਵਿਚ ਤਿੰਨ ਤੋਂ ਪੰਜ ਰੁਪਏ ਕਿੱਲੋ ਦਾ ਰੇਟ ਸੁਣਨ ਨੂੰ ਮਿਲ ਰਿਹਾ ਹੈ, ਜਿਸ ਕਾਰਨ ਆਲੂ ਉਤਪਾਦਕ ਕਿਸਾਨ ਬਹੁਤ ਹੀ ਦੁਖੀ ਹੋ ਰਹੇ ਹਨ | ਆਲੂਆਂ ਸਮੇਤ ਹੋਰ ਸਬਜ਼ੀ ਲਗਾ ਰਹੇ ਕਿਸਾਨਾਂ ਨੂੰ ਇਸ ਸਾਲ ਫ਼ਸਲਾਂ ਦੇ ਉਚਿੱਤ ਭਾਅ ਨਾ ਮਿਲਣ ਕਾਰਨ ਬਹੁਤ ਹੀ ਮਾੜੇ ਸਮੇਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਵਾਰ ਵਾਰ ਸਬਜ਼ੀਆਂ ਦੇ ਰੇਟ ਵਿਚ ਆਉਂਦੀ ਗਿਰਾਵਟ ਕਾਰਨ ਕਿਸਾਨ ਡਾਢੇ ਦੁਖੀ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਤਕਰੀਬਨ ਸਬਜ਼ੀਆਂ ਸਾਰੀਆਂ ਹੀ ਮੰਦੇ ਦੇ ਦੌਰ ਵਿਚ ਚੱਲ ਰਹੀਆਂ ਹਨ | ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਆਲੂ ਦੇ ਉਤਪਾਦਕ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਕੋਈ ਐਕਸਪੋਰਟ ਪਾਲਿਸੀ ਲਿਆ ਕੇ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਬਣਦਾ ਭਾਅ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਇਕਾਈ ਦਾ ਗਠਨ <br/> ਅਗਲੀ ਖ਼ਬਰ ਏਕਤਾ ਭਵਨ ਵਿਚ ਮੁਫ਼ਤ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ 2 ਨੂੰ <br/>
Ad Position 24