ਹੁਸੈਨਪੁਰ, 26 ਫ਼ਰਵਰੀ (ਤਰਲੋਚਨ ਸਿੰਘ ਸੋਢੀ)-ਟੀਮ ਵਿਜ਼ਨ (ਭਾਰਤੀ ਸਮਾਜਿਕ ਏਕਤਾ ਦੇ ਰਾਸ਼ਟਰੀਕਰਨ ਲਈ ਵਲੰਟੀਅਰ) ਅਤੇ ਭਾਰਤੀ ਸਮਾਜ ਸੰਘ ਨਿਰਮਾਣ ਸੰਘ ਪੰਜਾਬ ਕਪੂਰਥਲਾ ਵਲੋਂ ਡਾ. ਅੰਬੇਡਕਰ ਭਵਨ ਨੇੜੇ ਦੇਵੀ ਤਲਾਬ ਕਪੂਰਥਲਾ ਵਿਖੇ ਬਾਮਸੇਫ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ 1 ਮਾਰਚ ਦਿਨ ਐਤਵਾਰ ਨੂੰ ਵਿਸ਼ਾਲ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ ਦੇ ਇੰਜੀਨੀਅਰ ਪ੍ਰਧਾਨ ਜੀਤ ਸਿੰਘ ਅਤੇ ਟੀਮ ਵਿਜ਼ਨ ਦੇ ਆਗੂ ਗਿਆਨਸ਼ੀਲ ਨੇ ਦੱਸਿਆ ਕਿ ਇਸ ਸਮਾਗਮ ਪੰਜਾਬ ਦੇ ਸਭ ਤੋਂ ਵੱਧ ਦਬਾਅ ਵਾਲੇ ਮੁੱਦਿਆਂ ਜਿਸ ਵਿਚ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਛੋਟੇ ਕਿਸਾਨ ਅਤੇ ਹੋਰ ਹਾਸ਼ੀਏ 'ਤੇ ਧੱਕੇ ਗਏ ਭਾਈਚਾਰੇ ਆਪਣੇ ਆਪ ਨੂੰ ਜਲਦੀ ਤੋਂ ਜਲਦੀ ਕਿਵੇਂ ਸੰਗਠਿਤ ਅਤੇ ਵਿਕਸਤ ਕਰ ਸਕਦੇ ਹਨ ਤੇ ਵਿਚਾਰ ਚਰਚਾ ਕੀਤੀ ਜਾਵੇਗੀ |