25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਅਧਿਆਪਕਾਂ 'ਤੇ ਟੈੱਟ ਪਾਸ ਕਰਨ ਦੀ ਲਗਾਈ ਸ਼ਰਤ ਤੁਰੰਤ ਖ਼ਤਮ ਕੀਤੀ ਜਾਵੇ-ਅਧਿਆਪਕ ਆਗੂ <br/>

Ad Position 21
No active advertisement
ਅਜੀਤ ਡੈਸਕ 27-02-2026
ਕਪੂਰਥਲਾ, 26 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਮਾਸਟਰ ਕੇਡਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਤਰਵਿੰਦਰ ਸਿੰਘ ਮੱਲ੍ਹੀ ਨੇ ਇਕ ਬਿਆਨ ਵਿਚ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ 15-20 ਸਾਲ ਤੋਂ ਸਿੱਖਿਆ ਵਿਭਾਗ ਵਿਚ ਕਾਰਜਸ਼ੀਲ ਅਧਿਆਪਕਾਂ 'ਤੇ ਟੈੱਟ ਪਾਸ ਕਰਨ ਦੀ ਲਗਾਈ ਸ਼ਰਤ ਤੁਰੰਤ ਹਟਾਈ ਜਾਵੇ ਤੇ ਇਸ ਮਾਮਲੇ ਦਾ ਢੁਕਵਾਂ ਹੱਲ ਕੱਢਿਆ ਜਾਵੇ | ਇਸ ਸਬੰਧੀ ਕੋਈ ਵੀ ਫ਼ੈਸਲਾ ਲੈਣ ਸਮੇਂ ਅਧਿਆਪਕਾਂ ਦੀ ਪਿਛਲੇ ਸਾਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਵੀ ਮੁੱਖ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਅਧਿਆਪਕਾਂ 'ਤੇ ਟੈੱਟ ਪਾਸ ਕਰਨ ਦੀ ਲਾਈ ਗਈ ਸ਼ਰਤ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਇਹ ਟੈੱਸਟ ਮੁੱਖ ਤੌਰ 'ਤੇ ਅਧਿਆਪਕਾਂ ਦੀ ਨਵੀਂ ਭਰਤੀ ਲਈ ਬਣਾਇਆ ਗਿਆ ਸੀ ਤੇ ਲੰਬੇ ਅਰਸੇ ਤੋਂ ਸੇਵਾ ਕਰ ਰਹੇ ਅਧਿਆਪਕਾਂ 'ਤੇ ਲਾਗੂ ਕਰਨਾ ਉਨ੍ਹਾਂ ਦੇ ਤਜਰਬੇ ਤੇ ਸਮਰਪਣ ਨੂੰ ਨਜ਼ਰਅੰਦਾਜ਼ ਕਰਨ ਦੇ ਬਰਾਬਰ ਹੈ | ਸਰਕਾਰ ਦੇ ਇਹ ਫ਼ੈਸਲਾ ਅਧਿਆਪਕ ਵਰਗ ਦੇ ਮਨੋਬਲ 'ਤੇ ਨਕਾਰਾਤਮਿਕ ਅਸਰ ਪਾ ਸਕਦਾ ਹੈ | ਅਧਿਆਪਕ ਆਗੂਆਂ ਨੇ ਕਿਹਾ ਕਿ ਸਕੂਲਾਂ ਵਿਚ ਕਾਰਜਸ਼ੀਲ ਅਧਿਆਪਕ ਕੇਵਲ ਪੜ੍ਹਾਉਣ ਦੀ ਹੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਸਗੋਂ ਉਹ ਚੋਣ ਡਿਊਟੀਆਂ, ਜਨਗਣਨਾ, ਵੱਖ-ਵੱਖ ਸਰਕਾਰੀ ਸਰਵੇ, ਸਿਹਤ ਡਿਊਟੀਆਂ, ਬੋਰਡ ਪ੍ਰੀਖਿਆਵਾਂ, ਮਿਡ ਡੇ ਮੀਲ ਦੇ ਪ੍ਰਬੰਧ, ਆਨਲਾਈਨ ਪੋਰਟਲ 'ਤੇ ਡਾਟਾ ਐਂਟਰੀ ਵਰਗੇ ਗੈਰ ਵਿੱਦਿਅਕ ਕੰਮ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ, ਸਕੂਲਾਂ ਵਿਚ ਪ੍ਰਸ਼ਾਸਕੀ ਤੇ ਹੋਰ ਕੰਮ ਵੀ ਉਨ੍ਹਾਂ ਦੇ ਜਿੰਮੇ ਹਨ | ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਮੁਲਾਂਕਣ ਦੀ ਲੋੜ ਹੈ ਤਾਂ ਉਨ੍ਹਾਂ ਦੀ ਸੇਵਾ ਰਿਕਾਰਡ, ਨਤੀਜੇ ਤੇ ਲਗਾਤਾਰ ਕਾਰਗੁਜ਼ਾਰੀ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀਆਂ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ ਅਗਲੀ ਖ਼ਬਰ ਵਿਆਹ ਦੀ ਸਹੀ ਉਮਰ ਵਿਸ਼ੇ 'ਤੇ ਡਰਾਇੰਗ ਮੁਕਾਬਲੇ ਕਰਵਾਏ <br/>
Ad Position 24