25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀਆਂ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

Ad Position 21
No active advertisement
ਅਜੀਤ ਡੈਸਕ 27-02-2026
ਸਮਾਣਾ, 26 ਫਰਵਰੀ (ਸਾਹਿਬ ਸਿੰਘ)-ਐਸੋਸੀਏਸ਼ਨ ਆਫ਼ ਪੰਜਾਬ ਜੌਗਰਾਫਰਜ਼ ਅਤੇ ਖ਼ਾਲਸਾ ਕਾਲਜ ਜੌਗਰਫੀਕਲ ਸੋਸਾਇਟੀ ਅਤੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਖ਼ਾਲਸਾ ਕਾਲਜ ਪਟਿਆਲਾ ਵਿਖੇ ਜ਼ੋਨਲ ਪੱਧਰ ਦਾ ਭੌਤਿਕ ਵਿਗਿਆਨ ਕੁਇਜ਼ (ਪਟਿਆਲਾ-ਸੰਗਰੂਰ ਜ਼ੋਨ) ਮੁਕਾਬਲੇ ਕਰਵਾਇਆ ਗਿਆ | ਜਿਸ 'ਚ ਪਬਲਿਕ ਕਾਲਜ ਸਮਾਣਾ ਦੀਆਂ ਵਿਦਿਆਰਥਣਾਂ ਹੁਸਨਪ੍ਰੀਤ ਕੌਰ ਬੀ.ਏ. ਭਾਗ ਤੀਜਾ, ਲਕਸ਼ਮੀ ਬੀ.ਏ. ਭਾਗ ਤੀਜਾ, ਹਰਕੀਰਤ ਕੌਰ ਬੀ.ਏ. ਭਾਗ ਦੂਜਾ ਦੀ ਟੀਮ ਨੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਦਵਿੰਦਰ ਸਿੰਘ ਵਿਭਾਗ ਦੀ ਅਗਵਾਈ ਹੇਠ ਭਾਗ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਉੱਚਾ ਕੀਤਾ | ਡਿਪਟੀ ਕਮਿਸ਼ਨਰ ਪਟਿਆਲਾ-ਕਮ-ਚੇਅਰਮੈਨ ਕਾਲਜ ਪ੍ਰਬੰਧਕ ਕਮੇਟੀ ਵਰਜੀਤ ਵਾਲੀਆ ਅਤੇ ਕਾਲਜ ਪਿ੍ੰਸੀਪਲ ਡਾ. ਹਰਕੀਰਤ ਸਿੰਘ ਵਲੋਂ ਅੱਜ ਕਾਲਜ ਵਿਖੇ ਉਪਰੋਕਤ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨਾਲ ਉਪ-ਮੰਡਲ ਅਫ਼ਸਰ-ਕਮ-ਉਪ ਚੇਅਰਮੈਨ ਕਾਲਜ ਕਮੇਟੀ ਰਿਚਾ ਗੋਇਲ ਵੀ ਮੌਜੂਦ ਸਨ | ਇਸ ਮੌਕੇ ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ | ਸਮੂਹ ਸਟਾਫ਼ ਨੇ ਵੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਬਡੂੰਗਰ ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਅਧਿਆਪਕਾਂ 'ਤੇ ਟੈੱਟ ਪਾਸ ਕਰਨ ਦੀ ਲਗਾਈ ਸ਼ਰਤ ਤੁਰੰਤ ਖ਼ਤਮ ਕੀਤੀ ਜਾਵੇ-ਅਧਿਆਪਕ ਆਗੂ <br/>
Ad Position 24