ਡਡਵਿੰਡੀ, 2 ਮਾਰਚ (ਦਿਲਬਾਗ ਸਿੰਘ ਝੰਡ)-ਆਪਣੇ ਮੁਰਸ਼ਦਾਂ ਦੀ ਯਾਦ 'ਚ ਰੱਤੇਵਾਲ (ਰੋਪੜ) ਤੋਂ ਆਰੰਭ ਹੋਏ ਸੰਗਤਾਂ ਦੇ ਪੈਦਲ ਸੰਗ ਦਾ ਪਿੰਡ ਚੱਕ ਚੇਲਾ ਵਿਖੇ ਪੁੱਜਣ 'ਤੇ ਬਾਬਾ ਲੱਖ ਦਾਤਾ ਪੀਰ ਦਰਗਾਹ ਦੇ ਗੱਦੀ ਨਸ਼ੀਨ ਬਾਬਾ ਪਰਗਣ ਸਿੰਘ ਦੀ ਅਗਵਾਈ 'ਚ ਸਮੂਹ ਨਗਰ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਬਾਬਾ ਲੱਖ ਦਾਤਾ ਪੀਰ ਦੀ ਦਰਗਾਹ ਵਿਖੇ ਸੰਗਤਾਂ ਦੇ ਠਹਿਰਨ ਤੇ ਸੰਗਤਾਂ ਦੇ ਛਕਣ ਲਈ ਲੰਗਰ ਦਾ ਦਰਗਾਹ ਵਲੋਂ ਉਚੇਚਾ ਪ੍ਰਬੰਧ ਕੀਤਾ ਗਿਆ ਸੀ | ਦਰਗਾਹ ਵਿਖੇ ਪੜਾਅ ਕਰਨ ਉਪਰੰਤ ਸੰਗ ਅੱਜ ਬਾਅਦ ਦੁਪਹਿਰ ਕੁਪੀ ਮਦਾਨ ਸੁਲਤਾਨਪੁਰ ਲੋਧੀ ਲਈ ਰਵਾਨਾ ਹੋ ਗਿਆ | ਜ਼ਿਕਰਯੋਗ ਹੈ ਕਿ ਸੰਗਤਾਂ ਦਾ ਇਹ ਸੰਗ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਰਾਜਾਤਾਲ (ਅੰਮਿ੍ਤਸਰ) ਵਿਖੇ ਜਾ ਕੇ ਰੁਕੇਗਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸੂਬਾ ਸਿੰਘ ਸਰਾਏ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਸਾਬਕਾ ਸਰਪੰਚ ਰਵਿੰਦਰ ਸਿੰਘ ਰਾਣਾ ਮਹਿਮੂਵਾਲ ਯੂਸਫਪੁਰ, ਤੇਗਾ ਸਿੰਘ, ਹਾਕਮ ਸਿੰਘ, ਲਖਵੀਰ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ, ਬੂਟਾ ਸਿੰਘ, ਲੱਬੂ ਕੈਨੇਡਾ, ਬਲਵਿੰਦਰ ਸਿੰਘ ਸਪੇਨ, ਸੈਕਟਰੀ ਕਸ਼ਮੀਰ ਸਿੰਘ, ਮੇਜਰ ਸਿੰਘ, ਬਲਜਿੰਦਰ ਸਿੰਘ, ਪੰਚ ਨਵਜੋਤ ਸਿੰਘ, ਪੰਚ ਸੁਖਜਿੰਦਰ ਸਿੰਘ, ਸ਼ੇਖ਼ ਮੰਗੀ ਅਤੇ ਸੁਰਜੀਤ ਸਿੰਘ ਚੇਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |