15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰਦੁਆਰਾ ਸੁਖ ਸਾਗਰ (ਬੇਰੀਆਂ ਵਾਲਾ) ਵਿਖੇ ਵਿਸਾਖੀ ਪੁਰਬ ਮਨਾਉਣ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-03-2026

ਭੁਲੱਥ, 2 ਮਾਰਚ (ਮਨਜੀਤ ਸਿੰਘ ਰਤਨ)-ਗੁਰਦੁਆਰਾ ਸੁਖ ਸਾਗਰ (ਬੇਰੀਆਂ ਵਾਲਾ) ਰਾਜਪੁਰ ਭੁਲੱਥ ਵਿਖੇ ਵਿਸਾਖੀ ਪੁਰਬ ਮਨਾਉਣ ਸੰਬੰਧੀ ਮੀਟਿੰਗ ਕੀਤੀ ਗਈ, ਜਿਸ 'ਚ ਗੁਰਦੁਆਰਾ ਪ੍ਰਬੰਧਕ ਤੇ ਹੋਰ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਸੰਬੰਧੀ ਮੁੱਖ ਪ੍ਰਬੰਧਕ ਸੁਖਵੰਤ ਸਿੰਘ ਤੱਖਰ ਨੇ ਦੱਸਿਆ ਕਿ ਮੀਟਿੰਗ 'ਚ ਸਰਬ ਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਪੁਰਬ 14 ਅਪ੍ਰੈਲ ਨੂੰ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰੀ ਵਿਸਾਖੀ ਦੇ ਸੰਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 25 ਮਾਰਚ ਤੋਂ ਹੋ ਜਾਵੇਗੀ ਜੋ ਕਿ 14 ਅਪ੍ਰੈਲ ਤੱਕ ਚੱਲੇਗੀ ਅਤੇ ਹੁਣ ਤੱਕ ਤਕਰੀਬਨ 30 ਅਖੰਡ ਪਾਠ ਸਾਹਿਬ ਦੀ ਸੇਵਾ ਲੈ ਲਈ ਹੈ | ਮੀਟਿੰਗ ਵਿਚ ਇਹ ਵੀ ਨਿਰਨਾ ਲਿਆ ਗਿਆ, ਜਿਹੜੇ ਅਖੰਡ ਪਾਠ ਸਾਹਿਬ ਦੀ ਆਰੰਭਤਾ 25 ਤਰੀਕ ਤੋਂ ਹੋਵੇਗੀ, ਉਸ ਦੀ ਸੇਵਾ 22 ਹਜ਼ਾਰ ਰੁਪਏ ਰੱਖੀ ਗਈ ਹੈ ਤੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ, ਕਥਾਵਾਚਕ ਜਾਂ ਕੋਈ ਢਾਡੀ ਜਥਾ ਬੁਲਾਇਆ ਜਾਵੇਗਾ ਜੋ ਕਿ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜੇਗਾ ਅਤੇ 25 ਤੋਂ ਲੈ ਕੇ ਤੇ 14 ਤਰੀਕ ਤੱਕ ਰੋਜ਼ਾਨਾ ਲੰਗਰ ਚੱਲੇਗਾ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਖੰਡ ਪਾਠ ਸਾਹਿਬ ਲਈ ਵਿਸ਼ੇਸ਼ ਤਰੀਕ ਲੈਣਾ ਚਾਹੁੰਦਾ ਹੋਵੇ ਤਾਂ ਉਹ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਸੁਰਿੰਦਰ ਪਾਲ ਸਿੰਘ ਸਾਬੀ ਚੀਮਾ, ਕੈਪਟਨ ਬਲਵੀਰ ਸਿੰਘ, ਸਰਵਣ ਸਿੰਘ ਧਾਮੀ, ਬਲਜੀਤ ਸਿੰਘ ਤੱਖਰ, ਗੁਰਦੀਪ ਸਿੰਘ ਸੋਨੰੂ ਬਮਰਾ, ਕੁਲਵਿੰਦਰ ਸਿੰਘ, ਬਲਵੰਤ ਸਿੰਘ ਘੁੰਮਣ, ਕੁਲਵੰਤ ਸਿੰਘ, ਪਲਵਿੰਦਰ ਸਿੰਘ ਬਮਰਾ, ਭੁੱਲਾ ਸਿੰਘ, ਮਹਿੰਦਰ ਸਿੰਘ ਚੀਮਾ ਬਲਵਿੰਦਰ ਸਿੰਘ ਚੀਮਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਰ. ਸੀ. ਐਫ਼. ਦੇ ਅਧਿਕਾਰੀ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਦੇ ਰਾਸ਼ਟਰੀ ਸੰਕਲਪ 'ਚ ਯੋਗਦਾਨ ਪਾਉਣ-ਅਜੇ ਨੰ... ਅਗਲੀ ਖ਼ਬਰ ਰੋਪੜ ਤੋਂ ਆਏ ਸੰਗਤਾਂ ਦੇ ਪੈਦਲ ਸੰਗ ਦਾ ਚੱਕ ਚੇਲਾ ਵਿਖੇ ਪੁੱਜਣ 'ਤੇ ਸਵਾਗਤ <br/>
Ad Position 24