ਹੋਲੇ ਮਹੱਲੇ ਦੇ ਸੰਬੰਧ 'ਚ ਸੁਭਾਨਪੁਰ ਵਿਖੇ 5 ਦਿਨਾਂ ਲੰਗਰ ਸ਼ੁਰੂ <br/>
ਅਜੀਤ ਡੈਸਕ
03-03-2026
ਸੁਭਾਨਪੁਰ, 2 ਮਾਰਚ (ਸਤਨਾਮ ਸਿੰਘ)-ਨੌਜਵਾਨ ਸੇਵਕ ਸਭਾ ਸੁਭਾਨਪੁਰ ਵਲੋਂ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਦੇ ਸੰਬੰਧ 'ਚ 2 ਮਾਰਚ ਤੋਂ 6 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਲਈ ਚਾਹ ਪਕੌੜਿਆਂ ਤੋਂ ਇਲਾਵਾ ਲੰਗਰ 24 ਘੰਟੇ ਲਈ ਲਗਾਇਆ ਗਿਆ ਹੈ | ਪਹਿਲਾ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਗ੍ਰੰਥੀ ਹਰਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਲੰਗਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਨੌਜਵਾਨ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ 6 ਮਾਰਚ ਨੂੰ ਬਾਬਾ ਰਵਿੰਦਰ ਸਿੰਘ ਜੋਨੀ ਰਾਤ 7 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਸੁਭਾਨਪੁਰ ਵਿਖੇ ਕੀਰਤਨ ਦਰਬਾਰ 'ਚ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ ਬੱਲ, ਨਵਰਾਜ ਘੋਤੜਾ, ਜਤਿਨ, ਹਰਦੀਪ ਸਿੰਘ ਦੀਪਾ, ਖ਼ੁਸ਼ੀ ਰੱਤੜਾ, ਸੁਮਿਤ ਰੱਤੜਾ, ਅਰਸ਼, ਹਰਮਨਪ੍ਰੀਤ ਸਿੰਘ, ਹਰਮਨਜੋਤ ਸਿੰਘ ਬਿੱਲਾ, ਸਾਈਨ, ਚਿਰਾਗ, ਜਸਨੂਰ ਬੱਲ, ਜਸ਼ਨ, ਜਸਕਰਨ ਬੱਲ, ਜੁਝਾਰ ਸਿੰਘ, ਸਾਬੂ ਆਦਿ ਹਾਜ਼ਰ ਸਨ |