ਸੁਲਤਾਨਪੁਰ ਲੋਧੀ, 2 ਮਾਰਚ (ਪ. ਪ.)-ਸਾਂਝਾ ਅਧਿਆਪਕ ਮੋਰਚੇ ਵਲੋਂ ਜਬਰੀ ਥੋਪੇ ਜਾ ਰਹੇ ਟੈੱਟ ਦੇ ਟੈੱਸਟ, 16 ਫ਼ੀਸਦੀ ਡੀ. ਏ. ਨਾ ਦੇਣ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਦੇ ਵਿਰੋਧ 'ਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨ ਦੇ ਦਿੱਤੇ ਸੱਦੇ ਤਹਿਤ ਸੁਲਤਾਨਪੁਰ ਲੋਧੀ ਵਿਖੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵਲੋਂ ਵਿਸ਼ਾਲ ਰੋਸ ਮਾਰਚ ਕੀਤਾ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ | ਇਸ ਤੋਂ ਪਹਿਲਾਂ ਬਲਾਕ ਸਿੱਖਿਆ ਦਫ਼ਤਰ ਮੂਹਰੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਸੀਨੀਅਰ ਆਗੂ ਜੈਮਲ ਸਿੰਘ, ਤੇਜਿੰਦਰ ਸਿੰਘ, ਬਲਬੀਰ ਸਿੰਘ, ਗੁਰਦੀਪ ਸਿੰਘ ਧੰਮ, ਬਲਵਿੰਦਰ ਸਿੰਘ ਭੰਡਾਲ, ਪਵਨ ਜੋਸ਼ੀ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਬਲਜੀਤ ਸਿੰਘ ਟਿੱਬਾ, ਅਧਿਆਪਕ ਦਲ ਦੇ ਆਗੂ ਮਨਜਿੰਦਰ ਸਿੰਘ ਧੰਜੂ, ਅਮਰੀਕ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਐਨ. ਸੀ. ਟੀ. ਈ. ਦੇ ਨੋਟੀਫ਼ਿਕੇਸ਼ਨ ਦੀ ਅਣਦੇਖੀ ਕਰਦਿਆਂ 01.09.2025 ਦੇ ਫ਼ੈਸਲੇ ਕਾਰਨ ਸਭ ਅਧਿਆਪਕਾਂ 'ਤੇ ਬੇਲੋੜੀ ਟੈੱਟ ਦੀ ਸ਼ਰਤ ਥੋਪ ਦਿੱਤੀ ਗਈ ਹੈ, ਜੋ ਕਿ ਗੈਰ ਸੰਵਿਧਾਨਿਕ ਹੈ | ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰੀ, ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਵਲੋਂ ਇਸ ਗੈਰ ਸੰਵਿਧਾਨਿਕ ਫ਼ੈਸਲੇ ਵਿਰੁੱਧ ਨਾ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਪਾਈ ਗਈ ਹੈ ਅਤੇ ਨਾ ਹੀ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਅਧਿਆਪਕਾਂ ਨੂੰ ਰਾਹਤ ਦਿੱਤੀ ਗਈ ਹੈ | ਇਸ ਮੌਕੇ ਇਕੱਤਰ ਹੋਏ ਅਧਿਆਪਕਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਸ ਮਾਰਚ ਕਰਦਿਆਂ ਐਸ. ਡੀ. ਐਮ. ਦਫ਼ਤਰ ਦਾ ਘਿਰਾਓ ਕੀਤਾ | ਇਸ ਮੌਕੇ ਤਹਿਸੀਲਦਾਰ ਪਰਮਿੰਦਰ ਸਿੰਘ ਨੇ ਅਧਿਆਪਕ ਜਥੇਬੰਦੀਆਂ ਕੋਲੋਂ ਮੰਗ ਪੱਤਰ ਲਿਆ ਤੇ ਵਿਸ਼ਵਾਸ ਦਿਵਾਇਆ ਕਿ ਇਹ ਮੰਗ-ਪੱਤਰ ਤੁਰੰਤ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਜਾਵੇਗਾ | ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ 8 ਮਾਰਚ ਨੂੰ ਉਪਰੋਕਤ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਸੁਖਦੇਵ ਸਿੰਘ ਬੂਲਪੁਰ, ਪ੍ਰਦੀਪ ਸਿੰਘ ਘੁੰਮਾਣ, ਅਸ਼ਵਨੀ ਕੁਮਾਰ, ਗੁਰਦੇਵ ਸਿੰਘ ਡੱਲਾ, ਜਗਦੇਵ ਸਿੰਘ ਕਾਹਲੋਂ, ਦਿਲਬਾਗ ਸਿੰਘ ਖਿੰਡਾ, ਅੰਮਿ੍ਤ ਸਿੰਘ, ਨਵਨੀਤ ਜੰਮੂ, ਹਰਵਿੰਦਰ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਮੰਨੂੰ ਗੁਜਰਾਲ, ਪ੍ਰਦੀਪ ਕੌਰ, ਹਰਵਿੰਦਰ ਕੌਰ, ਸਰਬਜੀਤ ਕੌਰ ਟਿੱਬਾ, ਮਨਜੀਤ ਕੌਰ ਕਾਲਰੂ, ਹਰਵਿੰਦਰ ਸਿੰਘ ਵਿਰਦੀ, ਜਗਜੀਤ ਸਿੰਘ, ਕੰਵਲਪ੍ਰੀਤ ਸਿੰਘ, ਸੁਖਨਿੰਦਰ ਸਿੰਘ, ਅਮਨਦੀਪ ਸਿੰਘ ਜੱਬੋਵਾਲ, ਸ਼ਿੰਦਰ ਸਿੰਘ, ਰਾਜ ਕੁਮਾਰ, ਸੰਦੀਪ ਸਿੰਘ ਟਿੱਬਾ, ਸੁਖਪਾਲ ਸਿੰਘ, ਸਰਬਜੀਤ ਸਿੰਘ ਅਮਰਕੋਟ, ਰੁਪਿੰਦਰ ਸਿੰਘ, ਅਜੇ ਗੁਪਤਾ, ਅਜੇ ਗਿੱਲ ਆਦਿ ਹਾਜ਼ਰ ਸਨ |