15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨੌਜਵਾਨਾਂ ਦੀ ਊਰਜਾ ਤੇ ਨਵਚੇਤਨਾ ਨੂੰ ਵੱਡਿਆਂ ਦੇ ਅਨੁਭਵ ਨਾਲ ਜੋੜ ਕੇ ਇਕ ਸੰਤੁਲਿਤ ਸਮਾਜ ਦੀ ਸਿਰਜਣਾ ਹੋ ਸਕਦੀ-ਡਾ. ਬੇਦੀ <br/>

Ad Position 21
No active advertisement
ਅਜੀਤ ਡੈਸਕ 03-03-2026
ਕਪੂਰਥਲਾ, 2 ਮਾਰਚ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਲੋਂ ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ 'ਆਧੁਨਿਕ ਯੁੱਗ ਵਿਚ ਅੰਤਰ ਪੀੜ੍ਹੀ ਸੰਬੰਧਾਂ' ਬਾਰੇ ਇਕ ਕੌਮੀ ਪੱਧਰ ਦੀ ਵਰਕਸ਼ਾਪ ਲਗਾਈ ਗਈ | ਜਿਸ 'ਚ ਉੱਘੇ ਸਿੱਖਿਆ ਸ਼ਾਸਤਰੀ ਪਦਮਸ੍ਰੀ ਪ੍ਰੋ. (ਡਾ.) ਹਰਮੋਹਿੰਦਰ ਸਿੰਘ ਬੇਦੀ ਚਾਂਸਲਰ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਮੁੱਖ ਮਹਿਮਾਨ ਵਜੋਂ ਤੇ ਡਾ. ਜਗਸੀਰ ਸਿੰਘ ਪਿ੍ੰਸੀਪਲ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਕੀ-ਨੋਟ ਸਪੀਕਰ ਵਜੋਂ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਤਜਿੰਦਰ ਵਿਰਲੀ ਮੁਖੀ ਪੰਜਾਬੀ ਵਿਭਾਗ ਕੇ. ਆਰ. ਐਮ. ਡੀ. ਏ. ਵੀ. ਕਾਲਜ ਨਕੋਦਰ, ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਸੀਨੀਅਰ ਐਡਵੋਕੇਟ ਅਨੁਜ ਆਨੰਦ ਤੇ ਜ਼ਿਲ੍ਹਾ ਐਕਟੀਵਿਟੀ ਇੰਚਾਰਜ ਸਿੱਖਿਆ ਵਿਭਾਗ ਸੁਨੀਲ ਬਜਾਜ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ | ਵਰਕਸ਼ਾਪ ਦੇ ਆਰੰਭ 'ਚ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਡਾ. ਨਵਲੀਨ ਮੁਲਤਾਨੀ ਡੀਨ ਰਿਸਰਚ ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਵਰਕਸ਼ਾਪ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਨੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ | ਇਸ ਮੌਕੇ ਪ੍ਰੋ. ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਾਕਤ ਉਸਦੀਆਂ ਪੀੜੀਆਂ ਦਰਮਿਆਨ ਸਾਂਝ ਤੇ ਸਤਿਕਾਰ 'ਚੋਂ ਮੌਜੂਦ ਹੈ | ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ, ਡਿਜੀਟਲ ਮੀਡੀਆ ਤੇ ਸੰਚਾਰ ਦੇ ਢੰਗਾਂ ਨੇ ਮਨੁੱਖੀ ਜੀਵਨਸ਼ੈਲੀ ਨੂੰ ਬਦਲ ਦਿੱਤਾ ਹੈ, ਜਿਸ ਨਾਲ ਪੀੜੀਆਂ ਦਰਮਿਆਨ ਵਿਚਾਰਾਂ ਦਾ ਅੰਤਰ ਵੱਧ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਦੀ ਊਰਜਾ ਤੇ ਨਵਚੇਤਨਾ ਨੂੰ ਵੱਡਿਆਂ ਦੇ ਅਨੁਭਵ ਤੇ ਸਿਆਣਪ ਨਾਲ ਜੋੜਿਆ ਜਾਵੇ ਤਾਂ ਇਕ ਸੰਤੁਲਿਤ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ | ਇਸ ਮੌਕੇ ਡਾ. ਨਵਲੀਨ ਮੁਲਤਾਨੀ ਡੀਨ ਰਿਸਰਚ ਨੇ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਆਧੁਨਿਕ ਤੇ ਤੇਜ਼ੀ ਨਾਲ ਬਦਲ ਰਹੇ ਸਮਾਜ 'ਚ ਵੱਖ-ਵੱਖ ਪੀੜੀਆਂ ਦਰਮਿਆਨ ਵੱਧ ਰਹੇ ਫ਼ਾਸਲੇ ਨੂੰ ਘਟਾਉਣਾ ਤੇ ਆਪਸੀ ਸਾਂਝ, ਸਤਿਕਾਰ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ | ਵਰਕਸ਼ਾਪ ਵਿਚ ਪਿ੍ੰਸੀਪਲ ਡਾ. ਜਗਸੀਰ ਸਿੰਘ ਨੇ ਨੌਜਵਾਨ ਪੀੜੀ ਨੂੰ ਆਪਣੇ ਵੱਡਿਆਂ ਦੇ ਜੀਵਨ ਅਨੁਭਵ ਤੋਂ ਸਿੱਖਣ ਤੇ ਬਜ਼ੁਰਗ ਪੀੜੀ ਨੂੰ ਨਵੀਂ ਤਕਨਾਲੋਜੀ ਤੇ ਨਵੀਨ ਸੋਚ ਸਵੀਕਾਰ ਕਰਨ ਲਈ ਕਿਹਾ | ਇਸ ਮੌਕੇ ਰਿਸੋਰਸ ਪਰਸਨ ਡਾ. ਤਜਿੰਦਰ ਵਿਰਲੀ, ਡਾ. ਸਰਵਣ ਸਿੰਘ ਔਜਲਾ, ਅਨੁਜ ਆਨੰਦ, ਸੁਨੀਲ ਬਜਾਜ, ਡਾ. ਬਲਦੇਵ ਸਿੰਘ ਢਿੱਲੋਂ ਨੇ ਵੀ ਵਿਚਾਰ ਰੱਖੇ | ਵਰਕਸ਼ਾਪ ਦੇ ਅੰਤ 'ਚ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੇ ਫ਼ਰਜ਼ ਪ੍ਰੋ. ਵਰਿੰਦਰ ਕੌਰ ਨੇ ਨਿਭਾਏ | ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਦਲਜੀਤ ਕੌਰ, ਜ਼ਿਲ੍ਹਾ ਯੂਥ ਅਫ਼ਸਰ ਗਗਨਦੀਪ ਕੌਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਵਲੋਂ ਸੁਲਤਾਨਪੁਰ ਲੋਧੀ 'ਚ ਮੰਗਾਂ ਨੂੰ ਲੈ ਕੇ ਰੋਸ ਮਾਰਚ <br/> ਅਗਲੀ ਖ਼ਬਰ ਡੀ. ਟੀ. ਐਫ. ਨੇ ਸਿੱਖਿਆ ਮੰਤਰੀ ਦਾ ਪੁਤਲਾ ਸਾੜ ਕੇ ਕੀਤਾ ਰੋਸ ਵਿਖਾਵਾ
Ad Position 24