ਸੁਲਤਾਨਪੁਰ ਲੋਧੀ, 3 ਮਾਰਚ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਮਾਡਲ ਸਕੂਲ ਸ਼ਤਾਬਗੜ੍ਹ ਵਿਖੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਵਿਸ਼ੇਸ਼ ਪਾਰਟੀ ਕੀਤੀ ਗਈ, ਜਿਸ 'ਚ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਗਿੱਧਾ, ਗਰੁੱਪ ਡਾਂਸ, ਭੰਗੜਾ, ਮੋਨੋ ਐਕਟਿੰਗ ਪੇਸ਼ ਕੀਤੀ ਗਈ | ਸਮਾਗਮ ਦੀ ਆਰੰਭਤਾ ਨੌਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਵੈੱਲਕਮ ਸਪੀਚ ਦੇ ਕੇ ਕੀਤੀ ਗਈ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਢੋਟ ਤੇ ਪਿ੍ੰਸੀਪਲ ਜਸਵੀਰ ਕੌਰ ਢੋਟ ਨੇ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਪ੍ਰਧਾਨ ਅਮਰੀਕ ਸਿੰਘ ਢੋਟ ਨੇ ਕਿਹਾ ਕਿ ਮਿਹਨਤ ਹੀ ਸਫਲਤਾ ਦੀ ਕੰੁਜੀ ਹੈ ਤੇ ਅੱਜ ਦੇ ਵਿਦਿਆਰਥੀਆਂ 'ਚੋਂ ਹੀ ਕੱਲ੍ਹ ਨੂੰ ਵੱਡੇ ਅਧਿਕਾਰੀ ਤੇ ਆਗੂ ਬਣਨਗੇ | ਪਿ੍ੰ: ਜਸਵੀਰ ਕੌਰ ਢੋਟ ਨੇ ਵਿਦਿਆਰਥੀਆਂ ਨੂੰ ਵਿਦਾਇਗੀ ਸਮਾਗਮ ਦੀ ਵਧਾਈ ਦਿੰਦੇ ਕਿਹਾ ਕਿ ਸਾਰੇ ਹੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪਾਰਟੀ 'ਚ ਭਾਗ ਲਿਆ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਦੀ ਅਪੀਲ ਕਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਮਾਡਲ ਸਕੂਲ ਸ਼ਤਾਬਗੜ੍ਹ ਦੇ ਸਾਰੇ ਹੀ ਵਿਦਿਆਰਥੀ ਬਹੁਤ ਮਿਹਨਤੀ ਹਨ | ਇਸ ਮੌਕੇ ਵਿਦਿਆਰਥੀਆਂ ਵਲੋਂ ਪ੍ਰਧਾਨ ਅਮਰੀਕ ਸਿੰਘ ਤੇ ਪਿ੍ੰਸੀਪਲ ਜਸਵੀਰ ਕੌਰ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ | ਇਸ ਮੌਕੇ ਰਜਨੀ ਰਾਣੀ, ਬੀਨਾ ਸ਼ਰਮਾ, ਰਮਨਦੀਪ ਕੌਰ, ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |