ਭੁਲੱਥ, 3 ਮਾਰਚ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਅਬਦੇਸ਼ ਯਾਦਵ ਵਲੋਂ ਧਾਰਮਿਕ ਸਮਾਗਮ ਕਰਵਾਇਆ | ਕਮਰਾਏ ਰੋਡ ਵਿਖੇ ਸਥਿਤ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ | ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਸੂਬਾ ਆਗੂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਕਾਮਰੇਡ ਗੰਗਾ ਪ੍ਰਸਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਜਮਾਤ ਦੀ ਹੱਕ ਸੱਚ ਦੀ ਕਿਰਤ ਕਮਾਈ ਕਰਨਾ ਵੀ ਸਭ ਤੋਂ ਵੱਡੀ ਭਗਤੀ ਹੈ | ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਅਬਦੇਸ਼ ਯਾਦਵ ਵਲੋਂ ਲੰਬੇ ਸਮੇਂ ਤੋਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਵਰਕਰਾਂ ਸਮੇਤ ਮਜ਼ਦੂਰ ਜਮਾਤ ਦੇ ਹੱਕਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਕਾਮਰੇਡ ਬਚਨ ਸਿੰਘ ਯਾਦਵ ਵਲੋਂ ਵੀ ਮਜ਼ਦੂਰ ਜਮਾਤ ਦੇ ਹੱਕਾਂ ਦੀ ਗੱਲ ਕੀਤੀ | ਇਸ ਮੌਕੇ ਅਬਦੇਸ਼ ਯਾਦਵ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਮੁਹਤਬਰ ਤੇ ਪਤਵੰਤੇ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਬਾਬਾ ਤਿਲਕ ਰਾਜ, ਸੰਤੋਖ ਸਿੰਘ ਕਮਰਾਏ, ਨਿਸ਼ਾਨ ਸਿੰਘ, ਨਿਰੰਜਨ ਸਿੰਘ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ, ਬਲਵਿੰਦਰ ਸਿੰਘ ਯੂ. ਐਸ. ਏ., ਮਖਲੂ ਯਾਦਵ, ਨਿਸ਼ਾਨ ਸਿੰਘ, ਅਮਰਜੀਤ ਸਿੰਘ, ਐਡਵੋਕੇਟ ਆਜ਼ਾਦ ਸਿੱਧੂ, ਅਮਨਦੀਪ ਕੁਮਾਰ, ਸੈਕਟਰੀ ਲਖਵਿੰਦਰ ਸਿੰਘ ਕਮਰਾਏ, ਕੁਲਦੀਪ ਸਿੰਘ ਸਿਧਵਾਂ, ਅਜੈਬ ਸਿੰਘ ਬਾਗੜੀਆਂ, ਅਰਵਿੰਦ ਯਾਦਵ ਕਪੂਰਥਲਾ, ਅਖਲੇਸ਼ ਮਹਿਤਾ, ਸੁਮਨ ਯਾਦਵ, ਵਿਵੇਕਾਨੰਦ ਯਾਦਵ, ਅਮਤੋਸ਼, ਸੁਰਜੀਤ ਸਿੰਘ, ਮਨਮੋਹਨ ਸਿੰਘ, ਸੋਨੀ, ਰਾਮ ਸ਼ਰਨ, ਕੁਲਦੀਪ ਸਿੰਘ, ਰਿੰਕੂ, ਰਾਜਾ, ਮੋਟੂ, ਸੁਲੱਖਣ ਸਿੰਘ, ਬੱਗਾ ਸਿੰਘ, ਬੱਗਾ ਸਿੰਘ, ਰਾਮ ਪ੍ਰਸਾਦ, ਅਰਜਨ ਸਿੰਘ ਤੇ ਹੋਰ ਹਾਜ਼ਰ ਸਨ |