ਨਡਾਲਾ, 3 ਮਾਰਚ (ਰਘਬਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਣ ਕੇ ਪੱਡਾ ਵਿਖੇ (ਸਟੂਡੈਂਟ ਪੁਲਿਸ ਕੈਡਟ) ਪ੍ਰੋਗਰਾਮ ਅਧੀਨ ਟ੍ਰੈਫ਼ਿਕ ਨਿਯਮਾਂ ਸੰਬੰਧੀ ਇਕ ਸੈਮੀਨਾਰ ਕਰਵਾਇਆ, ਜਿਸ 'ਚ ਕਪੂਰਥਲਾ ਦੇ ਟ੍ਰੈਫ਼ਿਕ ਸੈੱਲ ਦੇ ਇੰਚਾਰਜ ਰਿਟਾਇਰਡ ਏ. ਐਸ. ਆਈ. ਗੁਰਬਚਨ ਸਿੰਘ ਤੇ ਜੋਗਿੰਦਰ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ | ਉਨ੍ਹਾਂ ਨੇ ਟ੍ਰੈਫ਼ਿਕ ਨਿਯਮਾਂ ਦੇ ਨਾਲ ਨਾਲ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤੇ ਸਕੂਲ ਨੂੰ ਪਲਾਸਟਿਕ ਮੁਕਤ ਕਰਨ ਸੰਬੰਧੀ ਵੀ ਜਾਗਰੂਕ ਕੀਤਾ | ਇਸ ਮੌਕੇ ਪਿ੍ੰਸੀਪਲ ਸੁਸ਼ਮਾ, ਲੈਕਚਰਾਰ ਬਲਜੀਤ ਸਿੰਘ, ਲੈਕਚਰਾਰ ਰਾਕੇਸ਼ ਕੁਮਾਰ, ਲੈਕਚਰਾਰ ਪ੍ਰਵੀਨ ਕੁਮਾਰ, ਲੈਕਚਰਾਰ ਪਾਇਲ, ਲੈਕਚਰਾਰ ਰਾਜਵਿੰਦਰ ਕੌਰ, ਭਾਰਤੀ, ਮੇਘਾ, ਨੇਹਾ, ਮਮਤਾ ਸੈਣੀ, ਰਵਿੰਦਰ ਕੌਰ, ਜਸਪ੍ਰੀਤ ਕੌਰ, ਹਰਮਿੰਦਰ ਕੌਰ, ਸਤੀਸ਼ ਕੁਮਾਰ ਸ਼ਰਮਾ, ਅਵਤਾਰ ਚੰਦ, ਲਖਵਿੰਦਰ ਸਿੰਘ, ਚਰਨਜੀਤ ਸਿੰਘ ਕੈਂਪਸ ਮੈਨੇਜਰ, ਹਰਪ੍ਰੀਤ ਸਿੰਘ ਐਸ. ਐਲ. ਏ., ਵਿਕਾਸ ਸ਼ਰਮਾ ਤੇ ਨਵਦੀਪ ਸੈਣੀ ਆਦਿ ਮੌਜੂਦ ਸਨ |