09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਰੋ੍ਹਾ ਤੇ ਕਣਕ 'ਤੇ ਤੇਲੇ ਦੇ ਹਮਲੇ ਨੂੰ ਮੁੱਖ ਰੱਖਦਿਆਂ ਕਿਸਾਨ ਲਗਾਤਾਰ ਫ਼ਸਲ ਦਾ ਨਿਰੀਖਣ ਕਰਨ-ਡਾ. ਬਲਕਾਰ ਸਿੰਘ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਕਪੂਰਥਲਾ, 3 ਮਾਰਚ (ਅਮਰਜੀਤ ਕੋਮਲ)-ਸਰੋ੍ਹਾ ਤੇ ਕਣਕ ਦੀ ਫ਼ਸਲ ਜੋ ਬਿਮਾਰੀਆਂ ਦੀ ਮਾਰ ਤੋਂ ਬਚੀ ਸੀ, ਪਰ ਤਾਪਮਾਨ 'ਚ ਵਾਧਾ ਹੋਣ ਕਾਰਨ ਇਨ੍ਹਾਂ ਫ਼ਸਲਾਂ 'ਤੇ ਤੇਲੇ ਦੇ ਹਮਲੇ ਨੂੰ ਦੇਖਦਿਆਂ ਕਿਸਾਨ ਲਗਾਤਾਰ ਫ਼ਸਲ ਦਾ ਨਿਰੀਖਣ ਕਰਨ | ਇਹ ਗੱਲ ਡਾ. ਬਲਕਾਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਨੇ ਸਰੋਂ ਤੇ ਕਣਕ ਦੀ ਫ਼ਸਲ ਦੇ ਨਿਰੀਖਣ ਤੋਂ ਬਾਅਦ ਕਹੀ | ਉਨ੍ਹਾਂ ਕਿਹਾ ਕਿ ਰਸ ਚੂਸਣ ਵਾਲਾ ਕੀਟ ਪੱਤਿਆਂ ਤੇ ਦਾਣਿਆਂ 'ਚੋਂ ਰਸ ਚੂਸ ਲੈਂਦਾ ਹੈ, ਜਿਸ ਨਾਲ ਦਾਣੇ ਕਮਜ਼ੋਰ ਤੇ ਸੁੰਗੜ ਜਾਂਦੇ ਹਨ | ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਤੇਲਾ ਖੇਤ ਦੇ ਬਾਹਰਲੇ ਪਾਸੇ ਤੋਂ ਫ਼ਸਲ 'ਤੇ ਹਮਲਾ ਕਰਦਾ ਹੈ | ਰੁੱਖਾਂ ਦੀ ਛਾਵੇਂ ਤੇ ਬੱਦਲਵਾਈ ਵਾਲੇ ਮੌਸਮ ਵਿਚ ਇਸ ਦਾ ਹਮਲਾ ਤੇਜ਼ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕਣਕ ਅਤੇ ਸਰੋਂ 'ਤੇ ਹਮਲਾ ਕਰਨ ਵਾਲਾ ਤੇਲਾ ਵੱਖੋ ਵੱਖਰਾ ਹੁੰਦਾ ਹੈ, ਪਰ ਸਰੋਂ ਨੇੜਲੇ ਕਣਕ ਦੇ ਖੇਤਾਂ 'ਚ ਇਸ ਦਾ ਹਮਲਾ ਜ਼ਿਆਦਾ ਹੁੰਦਾ ਹੈ | ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਣਕ ਦੇ ਸਿੱਟੇ 'ਤੇ ਤੇਲੇ ਦੀ ਗਿਣਤੀ 5 ਤੋਂ ਵੱਧ ਹੋਵੇ ਤਾਂ 20 ਗ੍ਰਾਮ ਥਾਈਮੀਥੋਕਮ 25 ਡਬਲਿਊ. ਜੀ. ਪ੍ਰਤੀ ਏਕੜ ਦੀ ਸਪਰੇਅ ਕੀਤੀ ਜਾਵੇ ਤੇ ਸਪਰੇਅ ਹਮੇਸ਼ਾ ਦੁਪਹਿਰ ਵੇਲੇ ਕੀਤੀ ਜਾਵੇ ਤਾਂ ਜੋ ਮਧੂ ਮੱਖੀਆਂ ਨੂੰ ਨੁਕਸਾਨ ਘੱਟ ਤੋਂ ਘੱਟ ਹੋਵੇ | ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਸਮੇਂ ਕਣਕ 'ਤੇ ਕਿਸੇ ਹੋਰ ਬਿਮਾਰੀ ਦਾ ਹਮਲਾ ਹੋਣ ਦੀ ਕੋਈ ਸੰਭਾਵਨਾ ਨਹੀਂ, ਇਸ ਲਈ ਕਿਸੇ ਹੋਰ ਉਲੀਨਾਸ਼ਕ ਦੀ ਸਪਰੇਅ ਕਰਨ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਸਰੋਂ 'ਚ ਜਦੋਂ 40 ਤੋਂ 50 ਬੂਟਿਆਂ 'ਤੇ ਤੇਲਾ ਦਿਖਾਈ ਦਿੰਦਾ ਹੋਵੇ ਜਾਂ ਮੁੱਖ ਸ਼ਾਖਾ ਦੇ ਸਿਖਰ 'ਤੇ 50-60 ਤੇਲੇ ਦਿਖਾਈ ਦੇਣ ਤਾਂ ਥਾਈਮੀਥੋਕਮ 40 ਗ੍ਰਾਮ ਪ੍ਰਤੀ ਏਕੜ ਜਾਂ ਡਾਇਮੋਥੋਏਟ 400 ਐਮ. ਐਲ. ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸੰਪਰਕ ਪ੍ਰਾਜੈਕਟ ਤਹਿਤ ਐਸ. ਐਸ. ਪੀ. ਵਲੋਂ ਲੋਕਾਂ ਨਾਲ ਮੀਟਿੰਗ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਆਮ ਗਿਆਨ ਪ੍ਰਤੀਯੋਗਤਾ ਕਰਵਾਈ <br/>
Ad Position 24