ਫਗਵਾੜਾ, 3 ਮਾਰਚ (ਹਰਜੋਤ ਸਿੰਘ ਚਾਨਾ)-ਜ਼ਿਲ੍ਹਾ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਪਹਿਲਵਾਨ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਦੀ ਅਗਵਾਈ ਤੇ ਸਾਬਕਾ ਚੀਫ਼ ਕੁਸ਼ਤੀ ਕੋਚ ਭਾਰਤ ਪੀ. ਆਰ. ਸੋਂਧੀ ਦੀ ਅਗਵਾਈ 'ਚ ਜ਼ਿਲ੍ਹਾ ਪੱਧਰੀ ਅੰਡਰ-17 ਤੇ ਅੰਡਰ 20 ਰੈਸਲਿੰਗ ਮੁਕਾਬਲੇ ਰਾਏਪੁਰ ਡੱਬਾ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਵਿਖੇ ਕਰਵਾਏ ਗਏ | ਜਿਸ ਦੀ ਸ਼ੁਰੂਆਤ ਬ੍ਰਾਹਮਣ ਮੰਡਲ ਖਾਟੀ ਧਾਮ ਤੋਂ ਪਹੁੰਚੇ ਪਿ੍ੰਸੀਪਲ ਹਰਮੇਸ਼ ਪਾਠਕ, ਹਰੀ ਓਮ ਸ਼ਰਮਾ, ਬਿ੍ਜ ਲਾਲ ਪਰੂਥੀ, ਸੰਦੀਪ ਸ਼ਰਮਾ, ਰੱਜਤ ਭਨੋਟ ਸਰਪੰਚ ਭੁੱਲਾਰਾਈ, ਰਾਜਨ ਪਰਾਸ਼ਰ, ਦੀਪਕ ਸ਼ਰਮਾ ਤੇ ਚੇਤਨ ਸ਼ਰਮਾ ਨੇ ਸਾਂਝੇ ਤੌਰ 'ਤੇ ਕਰਵਾਈ | ਉਨ੍ਹਾਂ ਪਹਿਲਵਾਨਾਂ ਨੂੰ ਸ਼ੁੱਭਇੱਛਾਵਾਂ ਦਿੱਤੀਆਂ | ਅੰਡਰ-17 ਮੁਕਾਬਲਿਆਂ 'ਚ ਮਾਨਵ ਪਹਿਲਵਾਨ 35 ਕਿੱਲੋ ਭਾਰ ਵਰਗ, ਲਵਪ੍ਰੀਤ ਪਹਿਲਵਾਨ 48 ਕਿੱਲੋ ਭਾਰ ਵਰਗ, ਏਕਮ ਪਹਿਲਵਾਨ 51 ਕਿੱਲੋ ਭਾਰ ਵਰਗ, ਸੰਦੀਪ ਬਸਰਾ ਪਹਿਲਵਾਨ 65 ਕਿੱਲੋ ਭਾਰ ਵਰਗ ਤੇ ਪਹਿਲਵਾਨ ਤੇਜਸ ਡਢਵਾਲ 80 ਕਿੱਲੋ ਭਾਰ ਵਰਗ ਤੋਂ ਇਲਾਵਾ ਗੁਰਨੂਰ ਸਿੰਘ ਪਹਿਲਵਾਨ 110 ਕਿੱਲੋ ਭਾਰ ਵਰਗ ਵਿਚ ਚੁਣੇ ਗਏ | ਇਸੇ ਤਰ੍ਹਾਂ ਅੰਡਰ-20 ਮੁਕਾਬਲਿਆਂ ਪਹਿਲਵਾਨ ਨੀਰਜ ਮੱਲ 65 ਕਿੱਲੋ ਭਾਰ ਵਰਗ, ਸੂਰਜ ਪਹਿਲਵਾਨ 70 ਕਿੱਲੋ ਭਾਰ ਵਰਗ, ਜਸਦਿਲ ਪਹਿਲਵਾਨ 74 ਕਿੱਲੋ ਭਾਰ ਵਰਗ, ਅਮਰਿੰਦਰ ਸਿੰਘ ਪਹਿਲਵਾਨ 86 ਕਿੱਲੋ ਭਾਰ ਵਰਗ, ਕਰਨਵੀਰ ਸਿੰਘ ਪਹਿਲਵਾਨ 92 ਕਿੱਲੋ ਭਾਰ ਵਰਗ, ਹਰਦੀਪ ਬਸਰਾ ਪਹਿਲਵਾਨ 97 ਕਿੱਲੋ ਭਾਰ ਵਰਗ ਤੇ ਵਿਲੀਅਮ ਸਿੱਧੂ ਪਹਿਲਵਾਨ 125 ਕਿੱਲੋ ਭਾਰ ਵਰਗ ਵਿਚ ਚੁਣੇ ਗਏ | ਜਾਣਕਾਰੀ ਦਿੰਦੇ ਹੋਏ ਰੀਤਪ੍ਰੀਤ ਪਾਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ ਗਰੀਕੋ ਰੋਮ ਦੀ ਕੁਸ਼ਤੀ ਵਿਲੀਅਮ ਸਿੱਧੂ ਨੇ 130 ਕਿੱਲੋ ਭਾਰ ਵਰਗ ਮੁਕਾਬਲੇ 'ਚ ਸ਼ਬਦਲ ਆਰ. ਸੀ. ਐਫ. ਕਪੂਰਥਲਾ ਨੂੰ ਹਰਾ ਕੇ ਜਿੱਤੀ | ਉਨ੍ਹਾਂ ਦੱਸਿਆ ਕਿ ਸਾਰੇ ਹੀ ਚੁਣੇ ਗਏ ਪਹਿਲਵਾਨ ਪੰਜਾਬ ਪੱਧਰ 'ਤੇ ਹੋਣ ਵਾਲੀ ਰੈਸਲਿੰਗ ਚੈਂਪੀਅਨਸ਼ਿਪ 'ਚ ਜ਼ਿਲੇ੍ਹ ਦੀ ਨੁਮਾਇੰਦਗੀ ਕਰਨਗੇ | ਇਨਾਮਾਂ ਦੀ ਵੰਡ ਪ੍ਰਵਾਸੀ ਭਾਰਤੀ ਪਿੰਦੂ ਜੌਹਲ ਨੇ ਕੀਤੀ | ਇਸ ਮੌਕੇ ਪ੍ਰਧਾਨ ਰਿੰਪਲ ਕੁਮਾਰ, ਸਲਵਿੰਦਰ ਸਿੰਘ ਜੱਸੀ ਖ਼ਜ਼ਾਨਚੀ, ਜੁਆਇੰਟ ਸਕੱਤਰ ਰਵਿੰਦਰ ਨਾਥ ਕੁਸ਼ਤੀ ਕੋਚ ਤੋਂ ਇਲਾਵਾ ਮੀਤ ਪ੍ਰਧਾਨ ਸੁਨੀਸ਼ ਕੁਮਾਰ ਸਰਪੰਚ ਕਰਾਲੀ ਕਪੂਰਥਲਾ, ਅਮਨ ਕਪੂਰਥਲਾ ਜੁਆਇੰਟ ਸਕੱਤਰ ਤੇ ਪਹਿਲਵਾਨ ਮਲਕੀਤ ਕਾਂਝਲੀ ਵਲੋਂ ਬ੍ਰਾਹਮਣ ਮੰਡਲ ਦੇ ਅਹੁਦੇਦਾਰਾਂ ਤੇ ਐਨ. ਆਰ. ਆਈ. ਪਿੰਦੂ ਜੌਹਲ ਨੂੰ ਸਨਮਾਨਿਤ ਕੀਤਾ ਇਸ ਮੌਕੇ ਕੋਚ ਯਤਿਨ ਸ਼ੁਕਲਾ ਵੀ ਸ਼ਾਮਿਲ ਸਨ |