ਨਡਾਲਾ, 3 ਮਾਰਚ (ਰਘਬਿੰਦਰ ਸਿੰਘ)-ਭੁਲੱਥ ਤੋਂ ਐਸ. ਡੀ. ਐਮ. ਰੁਪਿੰਦਰ ਪਾਲ ਸਿੰਘ ਨੇ ਬਲਾਕ ਨਡਾਲਾ ਦੇ ਪਿੰਡ ਮਾਡਲ ਟਾਊਨ ਵਿਖੇ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣ ਰਹੇ ਕਾਰਡਾਂ ਲਈ ਲਗਾਏ ਗਏ ਵਿਸ਼ੇਸ਼ ਕੈਂਪ ਦਾ ਅਚਾਨਕ ਨਿਰੀਖਣ ਕੀਤਾ | ਇਸ ਤੋਂ ਪਹਿਲਾ ਸਰਪੰਚ ਪ੍ਰਮੋਦ ਕੁਮਾਰ ਸ਼ਰਮਾ ਵਲੋਂ ਨਵ-ਨਿਯੁਕਤ ਐਸ. ਡੀ. ਐਮ. ਭੁਲੱਥ ਦਾ ਉੱਥੇ ਪੁੱਜਣ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਕੈਂਪ 'ਚ ਚੱਲ ਰਹੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਹਰ ਯੋਗ ਲਾਭਪਾਤਰੀ ਦਾ ਕਾਰਡ ਸਮੇਂ ਸਿਰ ਬਣਾਇਆ ਜਾਵੇ | ਐਸ. ਡੀ. ਐਮ. ਨੇ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਦਾ ਮੁੱਖ ਉਦੇਸ਼ ਜ਼ਰੂਰਤਮੰਦ ਪਰਿਵਾਰਾਂ ਨੂੰ ਉੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਦੇ ਕਾਰਡ ਹਾਲੇ ਤੱਕ ਨਹੀਂ ਬਣੇ, ਉਹ ਕੈਂਪ 'ਚ ਆ ਕੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੇ ਕਾਰਡ ਤਿਆਰ ਕਰਵਾਉਣ | ਕੈਂਪ ਦੌਰਾਨ ਪਿੰਡ ਵਾਸੀਆਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਸਰਪੰਚ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ 100 ਦੇ ਕਰੀਬ ਲਾਭਪਾਤਰੀਆਂ ਦੇ ਕਾਰਡ ਤਿਆਰ ਕੀਤੇ ਗਏ ਤੇ ਬਾਕੀਆਂ ਦੀ ਪ੍ਰਕਿਰਿਆ ਵੀ ਜਾਰੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਦੀ ਇਸ ਲੋਕ-ਪੱਖੀ ਸਕੀਮ ਦਾ ਹਰ ਕਿਸੇ ਨੂੰ ਲਾਭ ਲੈਣਾ ਚਾਹੀਦਾ ਹੈ | ਪਿੰਡ ਵਾਸੀਆਂ ਨੇ ਵੀ ਇਸ ਉਪਰਾਲੇ ਲਈ ਪ੍ਰਸ਼ਾਸਨ ਤੇ ਸਰਪੰਚ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਇਲਾਜ ਦੇ ਖ਼ਰਚੇ ਤੋਂ ਵੱਡੀ ਰਾਹਤ ਮਿਲੇਗੀ | ਇਸ ਮੌਕੇ ਅਰਜਨ ਐਵਾਰਡੀ ਐਸ. ਡੀ. ਐਮ. ਰੁਪਿੰਦਰ ਪਾਲ ਸਿੰਘ, ਪ੍ਰਮੋਦ ਕੁਮਾਰ ਸ਼ਰਮਾ ਸਰਪੰਚ ਮਾਡਲ ਟਾਊਨ, ਰੂਬੀ ਸਹੋਤਾ ਬਲਾਕ ਯੂਥ ਕੋਆਰਡੀਨੇਟਰ, ਯੂਨਸ ਪੀਟਰ ਸਹੋਤਾ ਸਾਬਕਾ ਸਰਪੰਚ, ਸਰਦਾਰ ਮਸੀਹ, ਅਨੋਖ ਸਿੰਘ ਸਾਹੀ, ਟਿੰਕੂ ਸਨੋਤਰਾ ਰੂਰਲ ਡਿਪਾਰਟਮੈਂਟ, ਜਗਦੀਸ਼ ਸਿੰਘ ਖੇਤੀਬਾੜੀ ਵਿਭਾਗ, ਜਸਵੀਰ ਕੌਰ ਸੁਵਿਧਾ ਕੇਂਦਰ ਨਡਾਲਾ,ਤਰਸੇਮ ਸਿੰਘ ਰਾਏਪੁਰ ਅਰਾਈਆਂ, ਦਲਜੀਤ ਸਿੰਘ, ਤਲਜਿੰਦਰ ਕੌਰ, ਰਾਜ ਮਸੀਹ ਮੱਟੂ, ਸੰਦੀਪ ਕੁਮਾਰ ਬਲਾਕ ਯੂਥ ਕੋਆਰਡੀਨੇਟਰ, ਪਰਵੇਜ਼ ਮਸੀਹ, ਵਿਜੇ ਕੁਮਾਰ, ਥੋਮਸ ਮਸੀਹ, ਯੂਨਸ ਮਸੀਹ,ਸਰੋਜ, ਸੁਮਨ, ਰਾਜਵਿੰਦਰ ਕੌਰ, ਪਾਲ ਸਹੋਤਾ, ਪੀਟਰ ਸਹੋਤਾ, ਜਸਲੀਨ ਕੌਰ, ਨਿਸ਼ਾ, ਮਾਰਥਾ ਸਹੋਤਾ, ਨੀਲਮ, ਪਰਵੀਨ, ਸਾਨੀਆ ਤੇ ਹੋਰ ਹਾਜ਼ਰ ਸਨ |