ਜਮਸ਼ੇਰ ਖਾਸ, 6 ਮਾਰਚ (ਹਰਵਿੰਦਰ ਕੁਮਾਰ)-ਸਿਹਤ ਵਿਭਾਗ ਵਲੋਂ ਲੜਕੀਆਂ ਵਿਚ ਸਰਵਾਈਕਲ ਦੇ ਕੈਂਸਰ ਤੋਂ ਬਚਾਅ ਵਾਲੀ ਐਚ. ਪੀ. ਵੀ. ਵੈਕਸੀਨ ਦੀ ਸ਼ੁਰੂਆਤ ਪੀ. ਐਚ. ਸੀ. ਜਮਸ਼ੇਰ ਖ਼ਾਸ ਵਿਖੇ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕÏਰ ਪੁਰੇਵਾਲ ਨੇ ਦੱਸਿਆ ਕਿ ਅÏਰਤਾਂ ਵਿਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹਰ ਸਾਲ ਬਹੁਤ ਮÏਤਾਂ ਦਾ ਕਾਰਨ ਬਣਦਾ ਹੈ | ਸਿਹਤ ਵਿਭਾਗ ਵਲੋਂ 14 ਸਾਲ ਦੀਆਂ ਲੜਕੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ | ਇਹ ਟੀਕਾਕਰਨ ਮੁਹਿੰਮ ਤਿੰਨ ਮਹੀਨਿਆਂ ਦੀ ਮਿਆਦ ਲਈ ਚਲਾਈ ਜਾਵੇਗੀ ਅਤੇ ਇਸ ਤੋਂ ਬਾਅਦ ਐਚ. ਪੀ. ਵੀ. ਵੈਕਸੀਨ ਨੂੰ ਰੁਟੀਨ ਟੀਕਾਕਰਨ ਵਿਚ ਸ਼ਾਮਿਲ ਕਰ ਲਿਆ ਜਾਵੇਗਾ | ਐਸ. ਐਮ. ਓ. ਮਨਦੀਪ ਕÏਰ ਪੁਰੇਵਾਲ ਨੇ ਕਿਹਾ ਕਿ ਬਲਾਕ ਜਮਸ਼ੇਰ ਖ਼ਾਸ ਅਧੀਨ ਜਿੰਨੀਆਂ ਵੀ ਲੜਕੀਆਂ ਆਪਣੀ 14 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਹਨ ਤੇ 15 ਸਾਲ ਦੀਆਂ ਨਹੀਂ ਹੋਈਆਂ ਉਨ੍ਹਾਂ ਨੂੰ ਇਹ ਟੀਕਾਕਰਨ ਸਿਹਤ ਵਿਭਾਗ ਵਲੋਂ ਬਿਲਕੁਲ ਮੁਫਤ ਕੀਤਾ ਜਾਵੇਗਾ | ਇਸ ਮÏਕੇ ਬਲਾਕ ਐਜ਼ੂਕੇਟਰ ਜਗਦੀਪ ਕÏਰ, ਪਰਵਿੰਦਰ ਕੌਰ ਐਲ. ਐਚ. ਵੀ., ਕਮਿਊਨਿਟੀ ਹੈਲਥ ਅਫਸਰ ਪ੍ਰੀਆ, ਮੰਜੂ ਬਾਲਾ, ਰਜਿੰਦਰ ਕÏਰ, ਵਿਕਰਾਂਤ ਸਿੰਘ, ਆਸ਼ਾ ਵਰਕਰ, ਲਾਭਪਾਤਰੀ ਤੇ ਉਨ੍ਹਾਂ ਦੇ ਮਾਪੇ ਮÏਜੂਦ ਸਨ |