ਫਗਵਾੜਾ, 10 ਮਾਰਚ (ਹਰਜੋਤ ਸਿੰਘ ਚਾਨਾ)-ਬਲਾਕ ਕਾਂਗਰਸ ਫਗਵਾੜਾ ਦੀ ਮੀਟਿੰਗ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਦੌਰਾਨ ਫਰਵਰੀ 2027 'ਚ ਸੰਭਾਵਿਤ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਧਾਲੀਵਾਲ ਨੇ ਦੱਸਿਆ ਕਿ ਜਲਦ ਹੀ ਬੂਥ ਪੱਧਰੀ ਕਮੇਟੀਆਂ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਪਾਰਟੀ ਦੀ ਪਹੁੰਚ ਵੱਧ ਤੋਂ ਵੱਧ ਵੋਟਰਾਂ ਤੱਕ ਯਕੀਨੀ ਬਣਾਈ ਜਾ ਸਕੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਜਨਤਾ ਨੂੰ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਤੇ ਨਸ਼ਿਆਂ ਦਾ ਕਾਰੋਬਾਰ ਘਟਣ ਦੀ ਬਜਾਏ ਵਧਿਆ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਤਿਆਗ ਦਿੱਤੇ ਗਏ ਹਨ | ਝੂਠੀਆਂ ਗਰੰਟੀਆਂ ਨਾਲ ਜਨਤਾ ਨੂੰ ਠੱਗਿਆ ਗਿਆ | ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਜਨਤਾ ਸਾਹਮਣੇ ਲੈ ਕੇ ਜਾਵੇਗੀ ਤੇ ਉਨ੍ਹਾਂ ਨੂੰ ਵਿਕਾਸ ਤੇ ਸੁਧਾਰ ਦੇ ਏਜੰਡੇ ਨਾਲ ਜੋੜਨ ਲਈ ਕੰਮ ਕਰੇਗੀ | ਉਨ੍ਹਾਂ ਸਾਰੇ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰਨ ਦਾ ਸੱਦਾ ਵੀ ਦਿੱਤਾ | ਮੀਟਿੰਗ 'ਚ ਸੰਜੀਵ ਟੀਟੂ, ਇੰਸਪੈਕਟਰ ਬਿਕਰਮ ਸਿੰਘ, ਤੁਲਸੀ ਰਾਮ ਖੋਸਲਾ, ਸੁਨੀਲ ਪਾਂਡੇ, ਡਾ. ਰਮਨ ਸ਼ਰਮਾ, ਸੌਰਵ ਜੋਸ਼ੀ, ਨਰੇਸ਼ ਗੰਗੜ, ਨਰਿੰਦਰ ਸਿੰਘ ਠੇਕੇਦਾਰ, ਬੌਬੀ ਵੋਹਰਾ, ਜੋਏ ਉੱਪਲ, ਪੰਕਜ ਘੇੜਾ, ਡਾ. ਜੋਗਿੰਦਰਪਾਲ ਹੈਪੀ, ਹਰਵਿੰਦਰ ਲਾਲ ਰਾਣੀਪੁਰ, ਸਰਦਾਰੀ ਲਾਲ, ਯੋਗੇਸ਼ ਕੌਲ, ਨਰਿੰਦਰ ਸਿੰਘ, ਪਤਵਿੰਦਰ ਕੌਰ ਪਿੰਕੀ, ਨਰਿੰਦਰਪਾਲ ਮਾਹੀ, ਸ਼ਰਦਾਨੰਦ ਸਿੰਘ, ਤਰਨਜੀਤ ਵਾਲੀਆ ਵੀ ਸ਼ਾਮਿਲ ਸਨ |