14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬਿਆਸ ਦਰਿਆ ਕਿਨਾਰੇ ਪੱਥਰ ਲੱਗਣ ਦੇ ਕੰਮ ਦਾ ਸੰਤ ਸੀਚੇਵਾਲ ਨੇ ਕੀਤਾ ਨਿਰੀਖਣ

Ad Position 21
No active advertisement
ਅਜੀਤ ਡੈਸਕ 11-03-2026
ਸੁਲਤਾਨਪੁਰ ਲੋਧੀ, 10 ਮਾਰਚ (ਨਰੇਸ਼ ਹੈਪੀ, ਥਿੰਦ)-ਬਿਆਸ ਦਰਿਆ ਦੇ ਮੰਡ ਇਲਾਕੇ ਵਿੱਚ ਹੜ੍ਹਾਂ ਤੋਂ ਬਚਾਅ ਲਈ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪੱਥਰ ਲਗਾਉਣ ਦੇ ਕੰਮ ਦਾ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰੀਖਣ ਕੀਤਾ | ਉਨ੍ਹਾਂ ਆਹਲੀ ਖ਼ੁਰਦ ਤੇ ਆਹਲੀ ਕਲਾਂ ਦੇ ਉਸ ਸਥਾਨ ਦਾ ਦੌਰਾ ਕੀਤਾ ਜਿੱਥੋਂ ਅਗਸਤ 2025 ਦੌਰਾਨ ਬੰਨ੍ਹ ਟੁੱਟਣ ਕਾਰਨ ਭਾਰੀ ਤਬਾਹੀ ਮਚੀ ਸੀ | ਡਰੇਨੇਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਨ੍ਹ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਰੀਬ 900 ਮੀਟਰ ਤੱਕ ਪੱਥਰ ਲਗਾਏ ਜਾਣਗੇ, ਤਾਂ ਜੋ ਆਉਣ ਵਾਲੀਆਂ ਬਰਸਾਤਾਂ ਦੌਰਾਨ ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਕਰੇਟਾ ਤਿਆਰ ਕਰਕੇ ਪੱਥਰਾਂ ਨੂੰ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਬੰਨ੍ਹ ਨੂੰ ਮਜ਼ਬੂਤ ਢਾਲ ਮਿਲੇਗੀ | ਇਸ ਮੌਕੇ ਆਹਲੀ ਕਲਾਂ ਤੇ ਆਹਲੀ ਖ਼ੁਰਦ ਦੀਆਂ ਸੰਗਤਾਂ ਨੇ ਦੱਸਿਆ ਕਿ ਹੜ੍ਹਾਂ ਦੇ ਸਮੇਂ ਤੋਂ ਹੀ ਸੰਤ ਸੀਚੇਵਾਲ ਨੇ ਇਸ ਇਲਾਕੇ ਲਈ ਵਿਸ਼ੇਸ਼ ਯੋਗਦਾਨ ਦਿੱਤਾ | ਹੜ੍ਹਾਂ ਦੌਰਾਨ ਉਹ ਪਹਿਲੇ ਦਿਨ ਤੋਂ ਹੀ ਮੌਕੇ 'ਤੇ ਸੇਵਾ ਵਿਚ ਡਟੇ ਰਹੇ ਤੇ ਬਾਅਦ ਵਿਚ ਵੀ ਖੇਤਾਂ ਵਿਚ ਜਮ੍ਹਾ ਮਿੱਟੀ ਨੂੰ ਹਟਾਉਣ ਲਈ ਲਗਾਤਾਰ ਸੇਵਾ ਚਲਾਈ ਗਈ |
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੰਤ ਸੀਚੇਵਾਲ ਕੋਲ ਬੰਨ੍ਹ ਦੇ ਨਾਲ ਪੱਥਰ ਲਗਾਉਣ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਵਾਈ ਅਤੇ ਹੁਣ ਇਸ ਇਲਾਕੇ ਵਿਚ ਸਭ ਤੋਂ ਨਾਜ਼ੁਕ ਥਾਵਾਂ 'ਤੇ ਪੱਥਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਆਹਲੀ ਕਲਾਂ ਤੇ ਹੁਸੈਨਪੁਰ ਕੋਲ ਬਾਕੀ ਰਹਿੰਦੇ ਹਿੱਸਿਆਂ ਲਈ ਵੀ ਸੰਤ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਮੌਕੇ 'ਤੇ ਗੱਲਬਾਤ ਕੀਤੀ | ਇਲਾਕੇ ਦੇ ਲੋਕਾਂ ਨੇ ਸੰਤ ਬਾਬਾ ਸੀਚੇਵਾਲ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਏ. ਡੀ. ਸੀ. ਤੇ ਐਸ. ਪੀ. ਵਲੋਂ ਬਾਜ਼ਾਰਾਂ ਦਾ ਦੌਰਾ <br/>
Ad Position 24