14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਔਰਤਾਂ ਸਮਾਜ ਦੀ ਤਰੱਕੀ 'ਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ-ਅਮਿਤ ਕੁਮਾਰ ਪੰਚਾਲ <br/>

Ad Position 21
No active advertisement
ਅਜੀਤ ਡੈਸਕ 11-03-2026
ਕਪੂਰਥਲਾ, 10 ਮਾਰਚ (ਅਮਰਜੀਤ ਕੋਮਲ)-ਔਰਤਾਂ ਸਮਾਜ ਦੀ ਤਰੱਕੀ 'ਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ ਤੇ ਉਨ੍ਹਾਂ ਨੇ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਵਿਚ ਉਨ੍ਹਾਂ ਬੀ. ਐਲ. ਓ. ਵਜੋਂ ਵੀ ਕਾਬਲੇ ਤਾਰੀਫ਼ ਸੇਵਾਵਾਂ ਨਿਭਾਈਆਂ ਹਨ | ਇਹ ਪ੍ਰਗਟਾਵਾ ਅਮਿੱਤ ਕੁਮਾਰ ਪੰਚਾਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਚ ਕਰਵਾਏ ਸਮਾਗਮ 'ਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪ੍ਰੀ-ਐਸ. ਆਈ. ਆਰ. ਮੈਪਿੰਗ ਦੇ ਕੰਮ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀ. ਐਲ. ਓਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਔਰਤ ਬੀ. ਐਲ. ਓ. ਦੀ ਲੋਕਤੰਤਰ ਮਜ਼ਬੂਤ ਕਰਨ ਵਿਚ ਬਹੁਤ ਹੀ ਅਹਿਮ ਭੂਮਿਕਾ ਹੈ ਤੇ ਉਹ ਘਰ ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਅੱਪਡੇਟ ਕਰਨ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਤੇ ਚੋਣਾਂ ਨਾਲ ਸਬੰਧਿਤ ਮਹੱਤਵਪੂਰਨ ਕਾਰਜ ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਅ ਰਹੀਆਂ ਹਨ | ਉਨ੍ਹਾਂ ਮਹਿਲਾ ਬੀ. ਐਲ. ਓਜ਼ ਨੂੰ ਭਵਿੱਖ ਵਿਚ ਵੀ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਨਵਨੀਤ ਕੌਰ ਬੱਲ ਵਧੀਕ ਡਿਪਟੀ ਕਮਿਸ਼ਨਰ, ਐਸ. ਡੀ. ਐਮ. ਮੇਜਰ ਡਾ. ਇਰਵਿਨ ਕੌਰ, ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਬੱਗਾ, ਚੋਣ ਕਾਨੂੰਗੋ ਪੂਜਾ ਕੱਕੜ, ਰਕੇਸ਼ ਕੁਮਾਰ ਆਦਿ ਹਾਜ਼ਰ ਸਨ | ਇਥੇ ਵਰਨਣਯੋਗ ਹੈ ਕਿ ਜਿਹੜੀਆਂ ਬੀ. ਐਲ. ਓਜ਼ ਨੂੰ ਅੱਜ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ, ਉਨ੍ਹਾਂ 'ਚ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪੋਿਲੰਗ ਸਟੇਸ਼ਨ 111 ਤੋਂ ਰਮਨਪ੍ਰੀਤ ਕੌਰ, ਪੋਿਲੰਗ ਸਟੇਸ਼ਨ 155 ਤੋਂ ਕਮਲੇਸ਼ ਰਾਣੀ, ਪੋਿਲੰਗ ਸਟੇਸ਼ਨ 185 ਤੋਂ ਸਰਬਜੀਤ ਕੌਰ | ਇਸੇ ਤਰ੍ਹਾਂ ਭੁਲੱਥ ਵਿਧਾਨ ਸਭਾ ਦੇ ਪੋਿਲੰਗ ਸਟੇਸ਼ਨ 110 ਬਾਮੂੰਵਾਲ ਤੋਂ ਸੁਰਿੰਦਰ ਕੌਰ, ਪੋਿਲੰਗ ਸਟੇਸ਼ਨ 63 ਮੁਬਾਰਕਪੁਰ ਤੋਂ ਕਮਲਜੀਤ ਕੌਰ, ਪੋਿਲੰਗ ਸਟੇਸ਼ਨ 31 ਕੂਕਾ ਤੋਂ ਸੋਨੀਆ ਗੋਤਰਾ, ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪੋਿਲੰਗ ਸਟੇਸ਼ਨ 135 ਤੋਂ ਅਮਨ ਰਾਣੀ, ਪੋਿਲੰਗ ਸਟੇਸ਼ਨ 188 ਦੀਪੇਵਾਲ ਤੋਂ ਬਲਜੀਤ ਕੌਰ, ਪੋਿਲੰਗ ਸਟੇਸ਼ਨ 137 ਸ਼ੇਰਪੁਰ ਸੱਧਾ ਤੋਂ ਸਿਮਰਜੀਤ ਕੌਰ | ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਫਗਵਾੜਾ ਦੇ ਪੋਿਲੰਗ ਸਟੇਸ਼ਨ 214 ਸੁੰਨੜਾ ਰਾਜਪੂਤ ਤੋਂ ਊਸ਼ਾ ਰਾਣੀ, ਪੋਿਲੰਗ ਸਟੇਸ਼ਨ 213 ਮਾਨ ਤੋਂ ਮਮਤਾ ਰਾਣੀ, ਪੋਿਲੰਗ ਸਟੇਸ਼ਨ 72 ਬਿਸ਼ਨਪੁਰ ਤੋਂ ਅੰਜਲੀ ਸੋਨੂੰ ਸ਼ਾਮਲ ਹਨ |

Ad Position 22
No active advertisement
ਪਿਛਲੀ ਖ਼ਬਰ ਅਨਮੋਲ ਗਗਨ ਮਾਨ ਡਰਾਮਾ ਬੰਦ ਕਰਕੇ ਖਰੜ ਦੇ ਵਿਕਾਸ ਬਾਰੇ ਜਵਾਬ ਦੇਣ- ਖੇੜਾ ਅਗਲੀ ਖ਼ਬਰ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੀ ਅਦਾਲਤ ਵਲੋਂ ਗੋਪੀਪੁਰ ਦੇ ਸਰਪੰਚ ਦੀ ਮੁਅੱਤਲੀ ਰੱਦ <br/>
Ad Position 24